ਓਡੀਸ਼ਾ , 20 ਮਾਰਚ 2021 – ਓਡੀਸ਼ਾ ਦੇ ਜਾਜਪੁਰ ਜ਼ਿਲ੍ਹੇ ਦੇ ਚਾਂਦੀਖੋਲ ਵਿਖੇ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕਾਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਕਟਕ ਦੇ ਇੱਕ ਗੁਰਦੁਆਰਾ ਦੇ ਸਾਹਮਣੇ ਕਿਸਾਨ ਆਗੂ ਰਾਕੇਸ਼ ਟਿਕਟ ਅਤੇ ਉਸਦੇ ਸਮਰਥਕਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਜਦੋਂ ਕਿਸਾਨ ਆਗੂ ਰਾਕੇਸ਼ ਟਿਕੈਤ ਗੁਰਦੁਆਰੇ ਤੋਂ ਬਾਹਰ ਆ ਰਿਹਾ ਸੀ। ਇਸ ਸਮੇਂ ਦੌਰਾਨ ਦੇਵ ਸੈਨਾ ਦੇ ਕਾਰਕੁਨਾਂ ਨੇ ਉਸਦੇ ਖਿਲਾਫ ਨਾਅਰੇਬਾਜ਼ੀ ਕਰਨ ਲੱਗੇ ਅਤੇ ਦੇਵ ਸੈਨਾ ਵਰਕਰਾਂ ਨੇ ਟਿਕੈਤ ਦੀ ਕਾਰ ‘ਤੇ ਪੱਥਰ ਵੀ ਸੁੱਟੇ। ਟਿਕੈਤ ਦੇ ਪੋਸਟਰਾਂ ਨੂੰ ਪਾੜ ਦੇਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ।
ਹਾਲਾਂਕਿ, ਕਿਸਾਨ ਆਗੂ ਰਾਕੇਸ਼ ਟਿਕਟ ਪੂਰੀ ਤਰ੍ਹਾਂ ਸੁਰੱਖਿਅਤ ਹਨ। ਪਰ ਇਸ ਘਟਨਾ ਤੋਂ ਬਾਅਦ ਲਗਭਗ ਅੱਧਾ ਘੰਟਾ ਤੱਕ ਗੁਰੂਦੁਆਰਾ ਸਾਹਿਬ ਦੇ ਸਾਹਮਣੇ ਮਾਹੌਲ ਤਣਾਅ ਪੂਰਨ ਬਣਿਆ ਰਿਹਾ। ਇਸ ਦੀ ਜਾਣਕਾਰੀ ਮਿਲਣ ‘ਤੇ ਥਾਣਾ ਮਲਗੋਦਾਮ ਦੀ ਪੁਲਿਸ ਨੇ ਮੌਕੇ’ ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ। ਅੱਧੇ ਘੰਟੇ ਦੀ ਹੁੱਲੜਬਾਜ਼ੀ ਤੋਂ ਬਾਅਦ ਪੁਲਿਸ ਨੇ ਦੇਵ ਸੈਨਾ ਵਾਲ਼ਿਆਂ ਨੂੰ ਕਾਬੂ ਕਰ ਲਿਆ।