ਲੁਧਿਆਣਾ, 25 ਮਾਰਚ 2021 – ਲੁਧਿਆਣਾ ਦੇ ਪੁਲਿਸ ਥਾਣਿਆਂ ਦੀ ਗੁਣਵੱਤਾ ਨੂੰ ਸੁਧਾਰਨ ਅਤੇ ਕੇਸਾਂ ਨੂੰ ਜਲਦੀ ਸੁਲਝਾਉਣ ਲਈ ਥਾਣਿਆਂ ਦਾ ਆਪਸ ਵਿੱਚ ਮੁਕਾਬਲਾ ਕਰਵਾਇਆ ਜਾਵੇਗਾ ਅਤੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਥਾਣਿਆਂ ਨੂੰ ਉਚਿਤ ਇਨਾਮ ਵੀ ਦਿੱਤਾ ਜਾਵੇਗਾ।
ਲੁਧਿਆਣਾ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣੇ ਦੀ ਗੁਣਵੱਤਾ ਨੂੰ ਸੁਧਾਰਨ ਅਤੇ ਪੈਂਡਿੰਗ ਕੇਸਾਂ ਨੂੰ ਜਲਦੀ ਹੱਲ ਕਰਵਾਉਣ ਦੇ ਮੰਤਵ ਨਾਲ ਲੁਧਿਆਣੇ ਦੇ ਸਾਰੇ ਥਾਣਿਆਂ ਦਾ ਆਪਸ ਵਿੱਚ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਜਿਸਦੇ ਲਈ ਥਾਣਿਆਂ ਨੂੰ ਦੋ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਅਤੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਥਾਣਿਆਂ ਨੂੰ ਉਚਿਤ ਇਨਾਮ ਵੀ ਦਿੱਤਾ ਜਾਵੇਗਾ। ਇਸੇ ਤਰ੍ਹਾਂ ਲੁਧਿਆਣਾ ਵਿਚ ਪੁਲਿਸ ਦੇ ਹੋਰ ਡਿਪਾਰਟਮੈਂਟਾਂ ਦਾ ਵੀ ਆਪਸ ਵਿੱਚ ਮੁਕਾਬਲਾ ਕਰਵਾਇਆ ਜਾਵੇਗਾ।
ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਵਲੋਂ ਇਕ ਮੋਬਾਇਲ ਐਪਲੀਕੇਸ਼ਨ ਲਾਂਚ ਕੀਤਾ ਗਿਆ ਹੈ ਜਿਸਦਾ ਨਾਮ ਪੀ ਪੀ, ਵੀ ਐਫ ਐਸ ਐਪ ਹੈ ਜਿਸ ਵਿਚ ਚੋਰੀਸ਼ੁਦਾ ਵਾਹਨਾਂ ਅਤੇ ਗੁੰਮੇ ਹੋਏ ਵਾਹਨਾਂ ਆਦਿ ਦੀ ਪੂਰੀ ਡਿਟੇਲ ਹੋਵੇਗੀ ਜੋ ਕਿ ਚੋਰੀਸ਼ੁਦਾ ਵਾਹਨਾਂ ਅਤੇ ਗੁੰਮੇ ਹੋਏ ਵਾਹਨਾਂ ਨੂੰ ਲੱਭਣ ਦੇ ਵਿੱਚ ਕਾਫ਼ੀ ਸਹਾਇਕ ਸਿੱਧ ਹੋਵੇਗਾ।