ਟਿਕਰੀ ਬਾਰਡਰ ‘ਤੇ ਕਿਸਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ

ਟਿਕਰੀ ਬਾਰਡਰ, 26 ਮਾਰਚ 2021 – ਦਿੱਲੀ ਦੇ ਬਰਡਰਾਂ ‘ਤੇ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਮੋਰਚੇ ’ਚ ਸ਼ਾਮਿਲ ਪਿੰਡ ਬੱਲੋ ਦੇ ਕਿਸਾਨ ਹਾਕਮ ਸਿੰਘ ਦੀ ਟਿਕਰੀ ਬਾਰਡਰ ’ਤੇ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ ਹੈ ਅਤੇ ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਮ੍ਰਿਤਕ ਕਿਸਾਨ ਦਾ ਅੱਧਾ ਸਿਰ ਵੱਢਿਆ ਹੋਣ ਕਾਰਨ ਕਤਲ ਦਾ ਸ਼ੱਕ ਵੀ ਪ੍ਰਗਟਾਇਆ ਜਾ ਰਿਹਾ ਹੈ।

ਪਿੰਡ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸਾਨ ਹਾਕਮ ਸਿੰਘ ( 60) ਪੁੱਤਰ ਛੋਟਾ ਸਿੰਘ ਵਾਸੀ ਪਿੰਡ ਬੱਲੋ ਦਾ ਰਹਿਣ ਵਾਲਾ ਸੀ ਜਿਸਦਾ ਕਥਿਤ ਤੌਰ ’ਤੇ ਗਲਾ ਤੇ ਸਿਰ ਵੱਢਕੇ ਕਤਲ ਕਰ ਦਿੱਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਸੂਬਾ ਸਿੰਘ ਤੇ ਡਾਕਟਰ ਮੱਖਣ ਸਿੰਘ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਕਤ ਮਾਮਲੇ ਜਾਂਚ ਕਰਵਾਈ ਜਾਵੇ ਤੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਵਿਚ ਅਜਾਇਬ ਘਰ 10 ਅਪ੍ਰੈਲ ਤੱਕ ਹੋਏ ਬੰਦ

ਭਾਰਤ ਬੰਦ: ਦਿੱਲੀ-ਫ਼ਾਜ਼ਿਲਕਾ ਐਕਪ੍ਰੈਸ ਰੁਕੀ ਤਪਾ ਮੰਡੀ ਦੇ ਰੇਲਵੇ ਸਟੇਸ਼ਨ ‘ਤੇ