2 ਬੱਚਿਆਂ ਦੀ ਮਾਂ ਨੇ ਪ੍ਰੇਮੀ ਨਾਲ ਗੁੱਟ ਬੰਨ੍ਹ ਮਾਰੀ ਨਹਿਰ ‘ਚ ਛਾਲ, ਦੋਵਾਂ ਦੀਆਂ ਲਾਸ਼ਾਂ ਬਰਾਮਦ

ਫਾਜ਼ਿਲਕਾ, 26 ਮਾਰਚ 2021 – ਥਾਣਾ ਵੈਰੋਂ ਕਾ ਦੇ ਅਧੀਨ ਪੈਂਦੇ ਪਿੰਡ ਚੱਕ ਬਲੋਚਾ ਮਹਾਲਮ ਦੀ ਇੱਕ ਵਿਆਹੁਤਾ ਔਰਤ ਤੇ ਨੌਜਵਾਨ ਦੀਆਂ ਬੀਤੀ ਦੇਰ ਸ਼ਾਮ ਨੂੰ ਪਿੰਡ ਚੱਕ ਸੁਹੇਲੇ ਵਾਲਾ ਦੇ ਕੋਲੋਂ ਲੰਘਦੀ ਗੰਗ ਕੈਨਾਲ ਨਹਿਰ ’ਚੋਂ ਲਾਸ਼ਾਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਥਾਣਾ ਵੈਰੋਂ ਕਾ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਦੋਵਾਂ ਲਾਸ਼ਾਂ ਨੂੰ ਨਹਿਰ ਤੋਂ ਬਾਹਰ ਕਢਵਾਇਆ ਤਾਂ ਦੋਵਾਂ ਦੇ ਹੱਥ ਚੁੰਨੀ ਦੇ ਨਾਲ ਚੰਗੀ ਤਰ੍ਹਾਂ ਬੰਨ੍ਹੇ ਹੋਏ ਸਨ। ਮ੍ਰਿਤਕਾਂ ਦੀ ਪਛਾਣ ਪਰਵਿੰਦਰ ਸਿੰਘ (22) ਅਤੇ ਔਰਤ ਕ੍ਰਿਸ਼ਨਾ ਰਾਣੀ (28) ਵਾਸੀ ਆਨ ਚੱਕ ਬਲੋਚਾ ਮਹਾਲਮ ਦੇ ਰੂਪ ’ਚ ਹੋਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਨੌਜਵਾਨ ਪਰਵਿੰਦਰ ਸਿੰਘ ਅਜੇ ਕੁਆਰਾ ਸੀ ਅਤੇ ਮ੍ਰਿਤਕਾ ਔਰਤ ਸ਼ਾਦੀਸ਼ੁਦਾ ਸੀ ਅਤੇ ਉਸਦੇ ਦੋ ਬੱਚੇ ਸਨ।

ਇਸ ਮਾਮਲੇ ਸਬੰਧੀ ਜਦੋਂ ਥਾਣਾ ਵੈਰੋਂ ਕਾ ਮੁਖੀ ਵਜ਼ੀਰ ਚੰਦ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 4/5 ਦਿਨ ਪਹਿਲਾਂ ਪਿੰਡ ਮਹਾਲਮ ਦੇ ਵਾਸੀ ਸੁੱਚਾ ਸਿੰਘ ਨੇ ਥਾਣਾ ਵੈਰੋਂ ਕਾ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਪਤਨੀ ਤੇ ਪਰਵਿੰਦਰ ਸਿੰਘ ਦੇ ਆਪਸ ’ਚ ਨਾਜਾਇਜ਼ ਸਬੰਧ ਹਨ ਅਤੇ ਜਿਸ ਨੂੰ ਉਕਤ ਨੌਜਵਾਨ ਵਰਗ਼ਲਾ ਕੇ ਲੈ ਗਿਆ ਹੈ। ਥਾਣਾ ਮੁਖੀ ਨੇ ਕਿਹਾ ਕਿ ਮ੍ਰਿਤਕ ਜਨਾਨੀ ਦੇ ਪਤੀ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਵੱਲੋਂ ਮੁੰਡੇ ਦੀ ਨੰਬਰਾਂ ਦੀ ਕਾਲ ਲੋਕੇਸ਼ਨ ਲਗਾ ਕੇ ਪੁਲਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਤਾਂ ਉਸ ਦਾ ਫ਼ੋਨ ਬੰਦ ਆ ਰਿਹਾ ਸੀ।

ਥਾਣਾ ਮੁਖੀ ਵਜ਼ੀਰ ਚੰਦ ਨੇ ਅੱਗੇ ਦੱਸਿਆ ਕਿ ਬੀਤੇ ਦਿਨੀਂ ਥਾਣਾ ਵੈਰੋਂ ਕਾ ਵਿਖੇ ਕਿਸੇ ਵਿਅਕਤੀ ਨੇ ਸੂਚਨਾ ਦਿੱਤੀ ਕਿ ਪਿੰਡ ਚੱਕ ਸੁਹੇਲੇ ਵਾਲਾ ਦੇ ਕੋਲੋਂ ਲੰਘਦੀ ਗੰਗ ਕੈਨਾਲ ’ਚ ਇੱਕ ਨੌਜਵਾਨ ਤੇ ਜਨਾਨੀ ਦੀ ਲਾਸ਼ ਤੈਰ ਰਹੀ ਹੈ। ਜਾਣਕਾਰੀ ਮਿਲਣ ਦੇ ਸਾਰ ਪੁਲਸ ਪਾਰਟੀ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਬਾਹਰ ਕਢਵਾਇਆ ਅਤੇ ਸ਼ਨਾਖ਼ਤ ਕਰਵਾਈ ਤਾਂ ਦੋਵਾਂ ਦੀ ਪਛਾਣ ਮ੍ਰਿਤਕ ਪਰਵਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਅਤੇ ਕ੍ਰਿਸ਼ਨਾ ਰਾਣੀ ਪਤਨੀ ਸੁੱਚਾ ਸਿੰਘ ਵਾਸੀ ਆਨ ਚੱਕ ਬਲੋਚਾ ਮਹਾਲਮ ਦੇ ਰੂਪ ’ਚ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਮ੍ਰਿਤਕ ਜਨਾਨੀ ਦੇ ਪਤੀ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਨ ਤੋਂ ਬਾਅਦ ਲਾਸ਼ਾਂ ਦਾ ਪੋਸਟ-ਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟ-ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਸਾਹਮਣੇ ਆਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤ ਬੰਦ: ਦਿੱਲੀ-ਫ਼ਾਜ਼ਿਲਕਾ ਐਕਪ੍ਰੈਸ ਰੁਕੀ ਤਪਾ ਮੰਡੀ ਦੇ ਰੇਲਵੇ ਸਟੇਸ਼ਨ ‘ਤੇ

ਵੀਡੀਓ: ਕਿਸਾਨ ਅੰਦੋਲਨ ਦੇ ‘ਗੱਦਾਰਾਂ’ ਸਣੇ ਸਰਕਾਰਾਂ ਦੀ ਪੋਲ ਖੋਲਦੀ ਇੰਟਰਵਿਊ !