ਮਲੋਟ, 27 ਮਾਰਚ 2021 – ਬੀਜੇਪੀ ਦੇ ਅਬੋਹਰ ਤੋਂ ਐਮ ਐਲ ਏ ਅਰੁਣ ਨਾਰੰਗ ਅੱਜ ਮਲੋਟ ‘ਚ ਕਾਂਗਰਸ ਸਰਕਾਰ ਦੀ ਚਾਰ ਸਾਲ ਦੀ ਕਾਰਗੁਜਾਰੀ ਉੱਤੇ ਪ੍ਰੈਸ ਕਾਨਫਰੰਸ ਕਰਨ ਪੁੱਜੇ ਸਨ। ਇਸ ਦੌਰਾਨ ਹੀ ਕਿਸਾਨਾਂ ਨੂੰ ਉਨ੍ਹਾਂ ਦੀ ਮਲੋਟ ਫੇਰੀ ਦਾ ਪਤਾ ਲੱਗ ਗਿਆ ਅਤੇ ਜਿਸ ਤੋਂ ਬਾਅਦ ਕਿਸਾਨਾਂ ਨੇ ਬੀਜੇਪੀ ਲੀਡਰ ਦਾ ਘੇਰਾਓ ਕਰ ਦਿੱਤਾ ਅਤੇ ਉਸ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਐਮ ਐਲ ਏ ਅਰੁਣ ਨਾਰੰਗ ਨੂੰ ਕਿਸਾਨਾਂ ਵਲੋਂ ਬੰਦੀ ਬਣਾ ਲਿਆ ਗਿਆ ਅਤੇ ਜਿਸ ਦੁਕਾਨ ਵਿਚ ਵਿਧਾਇਕ ਨੂੰ ਬੰਦ ਕੀਤਾ ਗਿਆ ਸੀ, ਉਸ ਦੇ ਅੱਗੇ ਕਿਸਾਨਾਂ ਵਲੋਂ ਧਰਨਾ ਲਾ ਦਿੱਤਾ ਗਿਆ।
ਇਸ ਦੌਰਾਨ ਜਦੋਂ ਪੁਲਿਸ ਨੇ ਵਿਧਾਇਕ ਅਰੁਣ ਨਾਰੰਗ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤਾ ਰੋਹ ‘ਚ ਆਏ ਕਿਸਾਨਾਂ ਦਾ ਗੁੱਸਾ ਕੁੱਝ ਜ਼ਿਆਦਾ ਹੀ ਵਧ ਗਿਆ ਅਤੇ ਉਨ੍ਹਾਂ ਦੀ ਬੀਜੇਪੀ ਲੀਡਰਾਂ ਨਾਲ ਹੱਥੋ-ਪਾਈ ਹੋ ਗਈ। ਗੱਲ ਐਨੀ ਵਧ ਗਈ ਕਿ ਕਿਸਾਨਾਂ ਵੱਲੋਂ ਐਮ ਐਲ ਏ ਦੇ ਕੱਪੜੇ ਤੱਕ ਪਾੜ ਦਿੱਤੇ ਗਏ ਅਤੇ ਪੁਲਿਸ ਪ੍ਰਸ਼ਾਸਨ ਵੀ ਕੁੱਝ ਨਾ ਕਰ ਸਕਿਆ।
ਜਿਸ ਤੋਂ ਬਾਅਦ ਐਮ ਐਮ ਏ ਦੇ ਨਾਲ ਮੌਜੂਦ ਲੋਕਾਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਬੜੀ ਮੁਸ਼ਕਿਲ ਨਾਲ ਐਮ ਐਲ ਏ ਨੂੰ ਕਿਸਾਨਾਂ ਕੋਲੋਂ ਛੁਡਾਇਆ ਗਿਆ ਅਤੇ ਉਸ ਨੂੰ ਇੱਕ ਦੁਕਾਨ ‘ਚ ਵਾੜ ਕੇ ਉਨ੍ਹਾਂ ਦੇ ਕੱਪੜੇ ਪੁਆਏ ਗਏ।
BJP MLA Arun Narang ਦੇ ਕੁਟਾਪੇ ਦੀ ਅਸਲ ਵੀਡੀਓ, ਦੇਖੋ ਕਿਉਂ ਪਾਟੇ ਕੱਪੜੇ !