ਲੁਧਿਆਣਾ, 30 ਮਾਰਚ – ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਕੋਰੋਨਾ ਪਾਜ਼ੀਟਿਵ ਹੋ ਗਏ ਹਨ। ਉਨ੍ਹਾਂ ਨੇ ਆਪਣੇ ਆਪ ਨੂੰ ਦਿੱਲੀ ਸਥਿਤ ਰਿਹਾਇਸ਼ ਵਿਖੇ ਇਕਾਂਤਵਾਸ ਕਰ ਲਿਆ ਹੈ। ਬਿੱਟੂ ਨੂੰ ਪਿਛਲੇ ਕੁਝ ਦਿਨਾਂ ਤੋਂ ਬੁਖਾਰ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਟੈਸਟ ਕਰਵਾਇਆ ਤਾਂ ਉਹ ਕੋਰੋਨਾ ਪਾਜ਼ੀਟਿਵ ਨਿੱਕਲੇ। ਦੱਸ ਦੇਈਏ ਕਿ ਬਜਟ ਸੈਸ਼ਨ ਦੌਰਾਨ ਰਵਨੀਤ ਬਿੱਟੂ ਸੰਸਦ ‘ਚ ਕਈ ਕਾਂਗਰਸ ਲੀਡਰਾਂ ਦੇ ਸੰਪਰਕ ‘ਚ ਆਏ ਸਨ।