ਡਿਊਟੀ ‘ਤੇ ਤਾਇਨਾਤ ASI ਦੀ ਗੋਲੀ ਲੱਗਣ ਨਾਲ ਮੌਤ

ਜਲੰਧਰ, 1 ਅਪ੍ਰੈਲ 2021 – ਥਾਣਾ ਕੈਂਟ ਦੇ ਅਧੀਨ ਆਉਂਦੇ ਪੀ ਏ ਪੀ ਦੇ ਗੇਟ ਨੰਬਰ ਤਿੰਨ ‘ਤੇ ਤਾਇਨਾਤ ਇੱਕ ਏਐਸਆਈ ਰੈਂਕ ਦੇ ਮੁਲਾਜ਼ਮ ਦੇ ਗੋਲੀ ਲੱਗਣ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ ਹੈ।

ਬੀਤੀ ਸ਼ਾਮ ਕਰੀਬ 6 ਵਜੇ ਪੀਏਪੀ ਗੇਟ ‘ਤੇ ਡਿਊਟੀ ‘ਤੇ ਤੈਨਾਤ ਏਐਸਆਈ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ ਏਐਸਆਈ ਪਰਮਜੀਤ ਸਿੰਘ (55) ਪੀ ਏ ਪੀ ਦੇ ਗੇਟ ਨੰਬਰ 3 ‘ਤੇ ਡਿਉਟੀ ਤੇ ਤੈਨਾਤ ਸੀ ਜੋ ਕਿ ਕਿਸੇ ਹੋਰ ਮੁਲਾਜ਼ਮ ਨਾਲ ਖੜ ਕੇ ਗੱਲ ਕਰ ਰਿਹਾ ਸੀ ਤਾਂ ਅਚਾਨਕ ਬੰਦੂਕ ਵਿਚੋਂ ਗੋਲੀ ਚੱਲੀ ਜੋ ਸਿੱਧੀ ਉਸਦੀ ਅੱਖ ਵਿਚ ਲੱਗੀ ਜੋ ਸਿਰ ਨੂੰ ਪਾਰ ਕਰ ਗਈ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪਰਮਜੀਤ ਸਿੰਘ ਪੀ ਏ ਪੀ ਦੀ 27 ਬਟਾਲੀਅਨ ਵਿਚ ਬਤੌਰ ਏ ਐਸ ਆਈ ਤਾਇਨਾਤ ਸੀ। ਪਰਮਜੀਤ ਪੀ ਏ ਪੀ ਦੇ ਅੰਦਰ ਕੁਆਰਟਰਾਂ ਵਿਚ ਰਹਿੰਦਾ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਸੀ। ਮੌਕੇ ‘ਤੇ ਪੁੱਜੇ ਥਾਣਾ ਕੈਂਟ ਦੇ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੇਂਦਰ ਸਰਕਾਰ ਨੇ ਛੋਟੀਆਂ ਬੱਚਤਾਂ ’ਤੇ ਵਿਆਜ਼ ਦਰਾਂ ਘਟਾਉਣ ਦੇ ਹੁਕਮ ਵਾਪਸ ਲਏ

ਦੀਪ ਸਿੱਧੂ ਦੀ ਜ਼ਮਾਨਤ ‘ਤੇ ਰੇੜਕਾ ਬਰਕਰਾਰ