ਅਫਗਾਨਿਸਤਾਨ ‘ਚ ਮਹਿਲਾ ਪੱਤਰਕਾਰ ਦਾ ਗੋਲੀ ਮਾਰ ਕੇ ਕਤਲ

ਕਾਬੁਲ, 13 ਦਸੰਬਰ 2020 – ਅਫਗਾਨਿਸਤਾਨ ‘ਚ ਇੱਕ ਮਹਿਲਾ ਟੀਵੀ ਐਂਕਰ ਮਲਾਲਾ ਮਾਏਵੰਦ ਦਾ ਅੱਤਵਾਦੀਆਂ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪੱਤਰਕਾਰ ਮਹਿਲਾਵਾਂ ਦੇ ਹੱਕ ਲਈ ਕਾਫੀ ਸਮੇਂ ਤੋਂ ਆਵਾਜ਼ ਚੁੱਕ ਰਹੀ ਸੀ। ਇਹ ਘਟਨਾ ਉਸ ਸਮੇਂ ਹੋਈ ਜਦੋਂ ਮਲਾਲਾ ਅਫਗਾਨਿਸਤਾਨ ਦੇ ਪੂਰਬੀ ਨਾਂਗਰਹਾਰ ਸੂਬੇ ‘ਚ ਸਥਿਤ ਆਪਣੇ ਘਰ ਤੋਂ ਨਿੱਕਲ ਰਹੀ ਸੀ। ਜਿਸ ਤੋਂ ਬਾਅਦ ਜ਼ਖਮੀ ਹਾਲਤ ‘ਚ ਉਸ ਨੂੰ ਹਸਪਤਾਲ ਲਿਜਾਂਦਿਆਂ ਸਮੇਂ ਉਨ੍ਹਾਂ ਦੀ ਮੌਤ ਹੋ ਗਈ।

ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ‘ਚ ਮਲਾਲਾ ਦਾ ਡ੍ਰਾਇਵਰ ਵੀ ਮਾਰਿਆ ਗਿਆ ਹੈ। ਇਹ ਘਟਨਾ ਵੀਰਵਾਰ 10 ਦਸੰਬਰ ਦੀ ਹੈ। ਜਦੋਂ ਕ‌ਿ ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੁੰਬਈ ਪੁਲਿਸ ਨੇ ਰਿਪਬਲਿਕ ਟੀਵੀ ਦੇ ਸੀ.ਈ.ਓ. ਨੂੰ ਕੀਤਾ ਗ੍ਰਿਫ਼ਤਾਰ

ਜੈਪੁਰ-ਦਿੱਲੀ ਹਾਈਵੇਅ ਨੂੰ ਰਾਜਸਥਾਨ ਦੇ ਕਿਸਾਨਾਂ ਨੇ ਕੀਤਾ ਜਾਮ, ਦਿੱਲੀ ਵੱਲ ਕਰ ਰਹੇ ਕੂਚ