ਓਟਾਵਾ, 15 ਦਸੰਬਰ 2020 – ਅਮਰੀਕਾ ਦੇ ਨਾਲ ਹੀ ਕੈਨੇਡਾ ਵਿਚ ਵੀ ਕੋਰੋਨਾ ਦੇ ਟੀਕੇ ਲੱਗਣੇ ਸ਼ੁਰੂ ਹੋ ਗਏ ਹਨ। ਕੈਨੇਡਾ ‘ਚ ਵੀ ਅਮਰੀਕਾ ਵਾਂਗ ਹੀ ਪਹਿਲਾਂ ਟੀਕਾ ਇਕ ਨਰਸ ਲਾਇਆ ਗਿਆ ਅਤੇ ਕੈਨੇਡਾ ‘ਚ ਵੀ ਕੋਰੋਨਾ ਦੇ ਖ਼ਿਲਾਫ਼ ਟੀਕਾਕਰਣ ਮੁਹਿੰਮ ਸ਼ੁਰੂ ਕੀਤੀ ਗਈ।
ਕੈਨੇਡਾ ਦੇ ਸਭ ਤੋਂ ਵੱਡੇ ਟੋਰਾਂਟੋ ਵਿਚ ਬਜ਼ੁਰਗਾਂ ਲਈ ਨਰਸਿੰਗ ਹੋਮ ਰੇਕਾਈ ਸੈਂਟਰ ਵਿਚ ਕੰਮ ਕਰਨ ਵਾਲੀ ਨਰਸ ਅਨੀਤਾ ਕਵੇਦਜਨ ਨੂੰ ਸੋਮਵਾਰ ਨੂੰ ਫਾਈਜ਼ਰ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ। ਟੀਕਾ ਲਗਾਏ ਜਾਣ ਦੇ ਬਾਅਦ ਉੱਥੇ ਮੌਜੂਦ ਸਿਹਤ ਕਾਮਿਆਂ ਨੇ ਤਾੜੀਆਂ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਨੇ ਫਾਈਜ਼ਰ ਦੀ ਵੈਕਸੀਨ ਨੂੰ ਮੰਜ਼ੂਰੀ ਦਿੱਤੀ ਹੈ ਇਸ ਤੋਂ ਪਹਿਲਾਂ ਬ੍ਰਿਟੇਨ ਵਿਚ ਫਾਈਜ਼ਰ ਦਾ ਹੀ ਟੀਕਾ ਲਗਾਇਆ ਜਾ ਚੁੱਕਾ ਹੈ।