ਫਰਿਜ਼ਨੋ, 15 ਦਸੰਬਰ 2020 – ਅਮਰੀਕਾ ‘ਚ ਕੋਰੋਨਾ ਵਇਰਸ ਦੇ ਟੀਕੇ ਲੱਗਣੇ ਸ਼ੁਰੂ ਹੋ ਗਏ ਹਨ। ਇਸ ਮੁਹਿੰਮ ਦਾ ਪਹਿਲਾ ਟੀਕਾ ਇੱਕ ਨਰਸ ਨੂੰ ਲੱਗਿਆ ਹੈ। ਨਿਊਯਾਰਕ ਵਿੱਚ ਆਈ ਸੀ ਯੂ ਦੀ ਨਰਸ ਸੈਂਡਰਾ ਲਿੰਡਸੇ,ਟੀਕੇ ਦੀ ਖੁਰਾਕ ਲੈਣ ਵਾਲੀ ਪਹਿਲੀ ਔਰਤ ਬਣੀ ਹੈ।
ਜਿਸ ਨੂੰ ਗਵਰਨਰ ਐਂਡ੍ਰਿਊ ਕੁਓਮੋ ਵੱਲੋਂ ਲਾਈਵ ਸਟ੍ਰੀਮ ਕੀਤਾ ਗਿਆ। ਜਰਮਨ ਦੀ ਕੰਪਨੀ ਬਾਇਓਨਟੈਕ ਅਤੇ ਇਸ ਦੇ ਸੰਯੁਕਤ ਰਾਜ ਦੇ ਭਾਈਵਾਲ ਫਾਈਜ਼ਰ ਦੁਆਰਾ ਤਿਆਰ ਕੀਤਾ ਗਿਆ ਕੋਵਿਡ -19 ਟੀਕੇ ਨੂੰ ਸ਼ੁੱਕਰਵਾਰ ਰਾਤ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੁਆਰਾ ਐਮਰਜੈਂਸੀ ਵਰਤੋਂ ਦਾ ਅਧਿਕਾਰ ਦਿੱਤਾ ਗਿਆ ਸੀ। ਜਿਸਦੇ ਬਾਅਦ ਸਪਲਾਈ ਟਰੱਕਾਂ ਵਿੱਚ ਐਤਵਾਰ ਨੂੰ ਮਿਸ਼ੀਗਨ ਦੇ ਪੋਰਟੇਜ ਵਿੱਚੋਂ ਫਾਈਜ਼ਰ ਦੇ ਟੀਕੇ ਰਵਾਨਾ ਕੀਤੇ ਗਏ ਸਨ ਅਤੇ ਕੰਪਨੀ ਨੂੰ ਇਸ ਹਫਤੇ ਦੇ ਅੰਤ ਤੱਕ 2.9 ਮਿਲੀਅਨ ਖੁਰਾਕਾਂ ਨੂੰ 636 ਨਿਰਧਾਰਤ ਸਥਾਨਾਂ ਤੇ ਪਹੁੰਚਾਉਣ ਦੀ ਉਮੀਦ ਹੈ।
ਅਮਰੀਕਾ ‘ਚ ਇਹ ਟੀਕਾ ਜਿਹੜੇ ਵਿਅਕਤੀ ਜ਼ਿਆਦਾ ਜ਼ੋਖਮ ‘ਚ ਰਹਿੰਦੇ ਹਨ ਜਾਂ ਜਿਸ ਨੂੰ ਇਸ ਟੀਕੇ ਦੀ ਐਮਰਜੈਂਸੀ ਵੇਲੇ ਜ਼ਿਆਦਾ ਜ਼ਰੂਰਾ ਹੋਵਗੀ, ਉਨ੍ਹਾਂ ਨੂੰ ਇਸ ਦੀ ਖੁਰਾਕ ਪਹਿਲਾਂ ਦਿੱਤੀ ਜਾਵੇਗੀ। ਜਿਹਨਾਂ ਵਿੱਚ ਹਸਪਤਾਲ ਦੇ ਕਰਮਚਾਰੀ, ਨਰਸਿੰਗ ਹੋਮ ਦੇ ਸਟਾਫ ਅਤੇ ਵਸਨੀਕ ਆਦਿ ਸ਼ਾਮਲ ਹਨ।