ਨਵੀਂ ਦਿੱਲੀ, 20 ਫਰਵਰੀ 2021 – ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਆਗੂਆਂ ‘ਚੋਂ ਅੱਜ 10 ਹੋਰਾਂ ਨੂੰ ਜ਼ਮਾਨਤ ਮਿਲ ਗਈ ਹੈ। ਇਸ ਸਬੰਧੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਟਵਿੱਟਰ ‘ਤੇ ਟਵੀਟ ਕਰਕੇ ਦਿੱਤੀ ਗਈ ਹੈ।
ਉਹਨਾਂ ਕਿਹਾ ਅਜਿਹੀਆਂ ਖੁਸ਼ਖਬਰੀਆਂ ਹਰ ਰੋਜ਼ ਹੀ ਮਿਲਿਆਂ ਕਰਨਗੀਆਂ ਅਤੇ ਜਲਦ ਹੀ ਹੋਰ ਕਿਸਾਨਾਂ ਦੀਆਂ ਵੀ ਜ਼ਮਾਨਤਾਂ ਹੋਣਗੀਆਂ ਅਤੇ ਸਾਡੇ ਵਕੀਲ ਬੜੀ ਹੀ ਮਿਹਨਤ ਨਾਲ ਇਸ ਕੰਮ ‘ਚ ਲੱਗੇ ਹੋਏ ਹਨ।