ਨਸ਼ੇ ਦੀ ਓਵਰਡੋਜ਼ ਕਾਰਨ 2 ਨੌਜਵਾਨਾਂ ਦੀ ਮੌਤ

ਮਾਨਸਾ, 12 ਫਰਵਰੀ 2021 – ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦੇ 2 ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਦਰਸ਼ਨ ਸਿੰਘ ਅਤੇ ਅਵਤਾਰ ਸਿੰਘ ਵਜੋਂ ਹੋਈ ਹੈ। ਅਵਤਾਰ ਸਿੰਘ ਦੀ ਲਾਸ਼ ਰੇਲਵੇ ਸਟੇਸ਼ਨ ਦੇ ਨਜ਼ਦੀਕ ਮਿਲੀ ਹੈ ਜਦ ਕਿ ਉਸ ਦੇ ਦੋਸਤ ਦਰਸ਼ਨ ਸਿੰਘ ਦੀ ਲਾਸ਼ ਬੱਸ ਸਟੈਂਡ ਦੇ ਨਜ਼ਦੀਕ ਮਿਲੀ ਹੈ।

ਦੋਵੇਂ ਦੋਸਤ ਦੱਸੇ ਜਾਂਦੇ ਹਨ। ਮਾਨਸਾ ਪੁਲਿਸ ਨੇ ਮ੍ਰਿਤਕ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਮੈਂਬਰਾਂ ਅਨੁਸਾਰ ਮਰਨ ਵਾਲਾ ਨਸ਼ੇ ਦਾ ਆਦੀ ਸੀ। ਧਾਰਾ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵੀਡੀਓ: ਡੇਰੇ ਦੇ ਸਾਧੂ ਨੇ ਹੀ ਬੇਨਕਾਬ ਕੀਤੀਆਂ ਸਿੱਖ ਦੰਗਿਆਂ ਸਣੇ ਹੋਰ ਖਤਰਨਾਕ ਸਾਜਿਸ਼ਾਂ !

ਮੌਸਮ ਵਿਭਾਗ ਵੱਲੋਂ ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆ ‘ਚ ਮੀਂਹ ਦੀ ਭਵਿੱਖਬਾਣੀ