45 ਕੁੜੀਆਂ ਆਸ਼ਰਮ ਦੀ ਕੰਧ ਟੱਪ ਭੱਜੀਆਂ, ਪੜ੍ਹੋ ਕੀ ਸੀ ਕਾਰਨ ?

ਜਲੰਧਰ, 9 ਮਾਰਚ 2021 – ਕਪੂਰਥਲਾ ਚੌਂਕ ਨੇੜੇ ਸਥਿਤ ਗਾਂਧੀ ਵਨੀਤਾ ਆਸ਼ਰਮ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਲਗਭਗ 45 ਕੁੜੀਆਂ ਕੰਧ ਟੱਪ ਕੇ ਭੱਜ ਗਈਆਂ। ਜਿਸ ਤੋਂ ਬਾਅਦ ਆਸ਼ਰਮ ਵਲੋਂ ਪੁਲਿਸ ਨੂੰ ਸੂਚਨਾ ਕੀਤਾ ਗਿਆ। ਲੜਕੀਆਂ ਸੋਪਿੰਗ ਮਾਲ ਦੇ ਬਾਹਰ ਇਕੱਠੀਆਂ ਹੋਈਆਂ ਅਤੇ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਰੋਕ ਲਿਆ। ਇਸ ਦੌਰਾਨ ਕਾਫੀ ਹੰਗਾਮਾ ਹੋਇਆ। ਪੁਲਿਸ ਦੇ ਸਮਝੌਣ ‘ਤੇ ਕਰੀਬ 35 ਲੜਕੀਆਂ ਆਸ਼ਰਮ ਵਾਪਸ ਪਰਤੀਆਂ ਅਤੇ 10 ਲੜਕੀਆਂ ਅਜੇ ਵੀ ਲਾਪਤਾ ਹਨ।

ਕੀ ਹੈ ਮਾਮਲਾ ?
ਲੜਕੀਆਂ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਹਨ। ਅਸੀਂ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਸੀ, ਉਸ ਵੇਲੇ ਅਸੀਂ ਨਾਬਾਲਿਗ ਸੀ ਜਿਸ ਕਾਰਨ ਉਸਦੇ ਨਾਲ ਵਿਆਹ ਕਰਾਉਣ ਵਾਲੇ ਮੁੰਡਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਸਾਨੂੰ ਗਾਂਧੀ ਵਨੀਤਾ ਆਸ਼ਰਮ ਵਿੱਚ ਰੱਖਿਆ ਗਿਆ। ਉਹਨਾਂ ਨੇ ਕਿਹਾ ਕਿ ਉਹ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਆਸ਼ਰਮ ਵਿੱਚ ਰਹਿ ਰਹੀਆਂ ਹਨ ਅਤੇ ਹੁਣ ਉਹ ਬਾਲਗ ਹਨ। ਪਰ ਉਨ੍ਹਾਂ ਨੂੰ ਆਸ਼ਰਮ ਤੋਂ ਰਿਹਾਅ ਨਹੀਂ ਕੀਤਾ ਜਾ ਰਿਹਾ। ਇਸ ਤੋਂ ਤੰਗ ਆ ਕੇ ਉਹ ਆਸ਼ਰਮ ਤੋਂ ਭੱਜ ਗਈਆ ਸਨ। ਉਹਨਾਂ ਮੰਗ ਉਠਾਈ ਕਿ ਉਸਨੂੰ ਉਨ੍ਹਾਂ ਮੁੰਡਿਆਂ ਨਾਲ ਰਹਿਣ ਦੀ ਮਨਜ਼ੂਰੀ ਦਿੱਤੀ ਜਾਵੇ ਜਿਹਨਾਂ ਲਈ ਉਹਨਾਂ ਨੇ ਘਰ ਛੱਡਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਕਾਲੀ ਦਲ ਦੀ ਆਗੂ ‘ਆਪ’ ‘ਚ ਸ਼ਾਮਲ

ਪੰਜਾਬ ਵਿਧਾਨ ਸਭਾ ‘ਚ ਗੂੰਜਿਆ ਸੁਖਪਾਲ ਖਹਿਰਾ ‘ਤੇ ਈਡੀ ਦੇ ਛਾਪੇ ਦਾ ਮੁੱਦਾ