ਮਹਿਰਾਜ ‘ਚ ਰੈਲੀ ਤੋਂ ਬਾਅਦ ਲੱਖਾ ਸਿਧਾਣਾ ਫੇਰ ਫੇਸਬੁੱਕ ‘ਤੇ ਹੋਇਆ ਲਾਈਵ…

ਨਵੀਂ ਦਿੱਲੀ, 24 ਫਰਵਰੀ 2021 – ਮੰਗਲਵਾਰ ਨੂੰ ਬਠਿੰਡਾ ਦੇ ਮਹਿਰਾਜ ਵਿੱਚ ਹੋਈ ਰੈਲੀ ਵਿੱਚ ਵੀ ਲੱਖਾ ਸਿਧਾਣਾ ਸ਼ਾਮਲ ਹੋਇਆ ਤੇ ਨੌਜਵਾਨਾਂ ਨੂੰ ਸੰਬੋਧਨ ਵੀ ਕੀਤਾ। ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹੋਈ ਹਿੰਸਾ ਮਾਮਲੇ ਵਿੱਚ ਲੱਖਾ ਸਿਧਾਣਾ ‘ਤੇ ਦਿੱਲੀ ਪੁਲਿਸ ਨੇ 1 ਲੱਖ ਰੁਪਏ ਇਨਾਮ ਵੀ ਰੱਖਿਆ ਹੋਇਆ ਹੈ। ਬੀਤੇ ਦਿਨ ਵਾਲੀ ਰੈਲੀ ਤੋਂ ਬਾਅਦ ਲੱਖਾ ਸਿਧਾਣਾ ਨੇ ਇੱਕ ਹੋਰ ਵੀਡੀਓ ਫੇਸਬੁੱਕ ਤੇ ਸਾਂਝਾ ਕੀਤਾ ਹੈ। ਮਹਿਰਾਜ ਰੈਲੀ ਤੋਂ ਬਾਅਦ ਲੱਖਾ ਸਧਾਣਾ ਨੇ ਲੋਕਾਂ ਦਾ ਧੰਨਵਾਦ ਕੀਤਾ।

ਲੱਖਾ ਸਿਧਾਣਾ ਨੇ ਕਿਹਾ, “ਜੇ ਗ੍ਰਿਫ਼ਤਾਰ ਹੋ ਗਿਆ ਫੇਰ ਪਤਾ ਨਹੀਂ, ਪਰ ਅੰਦੋਲਨ ਜਿੱਤੇ ਬਿਨ੍ਹਾਂ ਵਾਪਸ ਨਹੀਂ ਆਉਂਗਾ।” ਮਹਿਰਾਜ ਰੈਲੀ ਦਾ ਇਕੱਠ ਵੇਖ ਕੇ ਲੱਖਾ ਸਿਧਾਣਾ ਕਾਫੀ ਖੁਸ਼ ਹੈ। ਉਸ ਨੇ ਲੋਕਾਂ ਨੂੰ ਦਿੱਲੀ ਪੁਲਿਸ ਤੇ ਕੇਂਦਰ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣ ਲਈ ਵੀ ਕਿਹਾ। ਲੱਖਾ ਨੇ ਪੁਲਿਸ ਤੇ ਇਲਜ਼ਾਮ ਵੀ ਲਾਇਆ ਕੇ ਉਹ ਝੂਠਾ ਕੇਸ ਪਾ ਕਿ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਨਾਲ ਹੀ ਲੱਖਾ ਸਿਧਾਣਾ ਨੇ ਕਿਸਾਨ ਲੀਡਰਾਂ ਨੂੰ ਨਵਾਂ ਪ੍ਰੋਗਰਾਮ ਦੇਣ ਦੀ ਅਪੀਲ ਕੀਤੀ।

ਦੇਖੋ ਵੀਡੀਓ ਲੱਖਾ ਸਿਧਾਣਾ ਨੇ ਕੀ ਕਿਹਾ…

https://www.facebook.com/lakhasidhana28/videos/1955815281232638

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੋਦੀ ਦੇ ਗੜ੍ਹ ਗੁਜਰਾਤ ‘ਚ ‘ਆਪ’ ਦੀ ਧਮਾਕੇਦਾਰ ਐਂਟਰੀ

ਕਿਸਾਨ ਅੰਦੋਲਨ ਤੇਜ਼ ਕਰਨ ਲਈ ਰਾਕੇਸ਼ ਟਿਕੈਤ ਦਾ ਵੱਡਾ ਐਲਾਨ