ਚੰਡੀਗੜ੍ਹ, 7 ਫਰਵਰੀ 2021 – ਬੀਤੀ ਰਾਤ ਜ਼ੀਰਕਪੁਰ ਤੋਂ ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਲੱਖਾ ਸਿਧਾਣਾ ਲਾਈਵ ਹੋਇਆ ਅਤੇ ਉਸ ਨੇ ਕਿਹਾ ਕਿ ਇਹ ਵੇਲਾ ਏਕੇ ਦਾ ਹੈ ਜਿਹੜੇ ਰੁੱਸ ਗਏ ਨੇ ਉਨ੍ਹਾਂ ਨੂੰ ਮੋੜ ਲਿਆਉਣਾ ਚਾਹੀਦਾ ਹੈ, ਕਿਉਂਕਿ ਮਸਲਾ ਪੰਜਾਬ ਦਾ ਹੈ। ਉਸ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਹ ਵੇਲਾ ਕਿਸਾਨ ਮੋਰਚੇ ਨਾਲ ਖੜ੍ਹਨ ਦਾ ਹੈ। ਕਿਉਂਕਿ ਬਹੁਤ ਗੱਲਾਂ ਇਸ ਕਿਸਾਨੀ ਘੋਲ ਦਾ ਖਿਲਾਫ ਲਿਖੀਆਂ ਜਾ ਰਹੀਆਂ ਨੇ ਅਤੇ ਜਿਸ ਕਾਰਨ ਘੋਲ ਨੂੰ ਨੁਕਸਾਨ ਹੋ ਰਿਹਾ ਹੈ।
ਲੱਖੇ ਨੇ ਅੱਗੇ ਕਿਹਾ ਕਿ ਹਰਿਆਣਾ, ਯੂਪੀ, ਰਾਜਸਥਾਨ ਅਤੇ ਉਤਰਾਖੰਡ ਦੇ ਕਿਸਾਨ ਲੀਡਰ ਅਗਲੀ ਰਣਨੀਤੀ ਨੂੰ ਲੈ ਕੇ ਪੰਚਾਇਤਾਂ ਕਰ ਰਹੇ ਹਨ ਜਦੋਂ ਕਿ ਪੰਜਾਬ ‘ਚ ਅਜੇ ਵੀ ਇਹੀ ਚੱਲ ਰਿਹਾ ਹੈ ਕਿ ਕੌਣ ਸਹੀ ਅਤੇ ਕੌਣ ਗਲਤ। ਲੱਖੇ ਨੇ ਲੋਕਾਂ ਨੂੰ ਅਤੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਇਹ ਸਮਾਂ ਕਿਸੇ ਨੂੰ ਵੱਖ ਕਰਨ ਦਾ ਨਹੀਂ ਹੈ ਅਤੇ ਉਸ ਨੇ ਕਿਹਾ ਕਿ ਹੁਣ ਇਹ ਚਾਹੀਦਾ ਹੈ ਜਿਹੜੇ ਕਿਸਾਨ ਆਗੂਆਂ ਨੂੰ ਵੱਖ ਕੀਤਾ ਗਿਆ ਹੈ ਜਾਂ ਜਿਹੜੇ ਅੱਡ ਹੋ ਕੇ ਚੱਲ ਰਹੇ ਹਨ ਉਨ੍ਹਾਂ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਤਾਂ ਹੀ ਇਹ ਸੰਘਰਸ਼ ਕਾਮਯਾਬ ਹੋ ਸਕੇਗਾ। ਅੱਗੇ ਹੋ ਲੱਖੇ ਸਿਧਾਣੇ ਨੇ ਕੀ ਕਿਹਾ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…
https://www.facebook.com/lakhasidhana28/videos/259995532408457