ਚੰਡੀਗੜ੍ਹ, 14 ਫਰਵਰੀ 2021 – ਹਰਿਆਣਾ ਦੇ ਖੇਤੀ ਮੰਤਰੀ ਜੇਪੀ ਦਲਾਲ ਦਾ ਕਿਸਾਨ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਲੋਕਾਂ ਬਾਰੇ ਵਿਵਾਦਗ੍ਰਸਤ ਬਿਆਨ ਦਿੱਤਾ ਸੀ। ਜਿਸ ਤੋਂ ਬਾਅਦ ਉਹਨਾਂ ਦੀ ਤਿੱਖੀ ਆਲੋਚਨਾ ਹੋਣ ਲੱਗ ਗਈ ਸੀ।
ਅਸਲ ‘ਚ ਉਹਨਾਂ ਤੋਂ ਜਦੋਂ ਦਿੱਲੀ ਦੀਆਂ ਸੀਮਾਵਾਂ ਉੱਤੇ ਅੰਦੋਲਨ ਦੌਰਾਨ ਕਥਿਤ ਤੌਰ ਉੱਤੇ 200 ਕਿਸਾਨਾਂ ਦੀ ਮੌਤ ਬਾਰੇ ਸੁਆਲ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਜੇ ਉਹ ਆਪਣੇ ਘਰਾਂ ’ਚ ਹੁੰਦੇ, ਤਾਂ ਕੀ ਉਹ ਨਾ ਮਰਦੇ। ਉਨ੍ਹਾਂ ਕਿਹਾ ਕਿ ਅੰਦੋਲਨ ਦੌਰਾਨ ਸਾਰੇ ਕਿਸਾਨ ਦਿਲ ਦਾ ਦੌਰਾ ਪੈਣ, ਬੁਖ਼ਾਰ ਤੇ ਅਜਿਹੇ ਕੁਝ ਹੋਰ ਕਾਰਨਾਂ ਕਰਕੇ ਮਰੇ ਹਨ। ਜਦੋਂ ਮੰਤਰੀ ਤੋਂ ਪੁੱਛਿਆ ਗਿਆ ਕਿ ਕੀ ਕਿਸਾਨ ਅੰਦੋਲਨ ’ਚ ਮਾਰੇ ਗਏ ਲੋਕਾਂ ਪ੍ਰਤੀ ਉਨ੍ਹਾਂ ਦੀ ਕੋਈ ਸੰਵੇਦਨਾ ਨਹੀਂ, ਤਾਂ ਉਨ੍ਹਾਂ ਕਿਹਾ ਕਿ ਦੇਸ਼ ਸਾਰੇ 135 ਕਰੋੜ ਲੋਕਾਂ ਪ੍ਰਤੀ ਉਨ੍ਹਾਂ ਦੀਆਂ ਸੰਵੇਦਨਾਵਾਂ ਹਨ।
ਜਿਸ ਤੋਂ ਬਾਅਦ ਮਾਮਲੇ ਨੂੰ ਜ਼ਿਆਦਾ ਵਧਦਾ ਦੇਖ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਦੇਸ਼ ਭਰ ਵਿੱਚ ਅਲੋਚਨਾ ਮਗਰੋਂ ਮਾਫੀ ਮੰਗ ਲਈ ਹੈ। ਉਨ੍ਹਾਂ ਨੇ ਆਪਣੇ ਬਿਆਨ ‘ਤੇ ਸਪਸ਼ਟੀਕਰਨ ਦਿੰਦਿਆ ਮਾਫੀ ਮੰਗੀ ਹੈ। ਜੇਪੀ ਦਲਾਲ ਦਾ ਕਹਿਣਾ ਹੈ ਕਿ ਜੇ ਕਿਸੇ ਨੂੰ ਮੇਰੇ ਬਿਆਨ ਨਾਲ ਠੇਸ ਪਹੁੰਚੀ ਹੈ, ਤਾਂ ਮੈਂ ਮੁਆਫੀ ਮੰਗਦਾ ਹਾਂ, ਮੇਰੇ ਬਿਆਨ ਦਾ ਗਲਤ ਪ੍ਰਚਾਰ ਕੀਤਾ ਗਿਆ ਹੈ। ਦਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਹਮੇਸ਼ਾਂ ਹੀ ਕਿਸਾਨਾਂ ਦੀ ਭਲਾਈ ਚਾਹੁੰਦੀ ਹੈ।