ਕਿਸਾਨ ਨੇ ਬਣਾ ਦਿੱਤਾ ਬਿਨਾਂ ਡਰਾਈਵਰ ਚੱਲਣ ਵਾਲਾ ਟਰੈਕਟਰ, ਦਿੱਲੀ ਧਰਨੇ ‘ਚ ਹੋਵੇਗਾ ਸ਼ਾਮਿਲ

ਲੁਧਿਆਣਾ, 24 ਜਨਵਰੀ 2021 – ਇੰਜਨੀਅਰ ਕਿਸਾਨ ਪਵਿੱਤਰ ਬਰਾੜ ਨੇ ਜਿਸ ਨੇ ਬਿਨਾਂ ਡਰਾਈਵਰ ਰਿਮੋਟ ਤੋਂ ਚੱਲਣ ਵਾਲਾ ਟਰੈਕਟਰ ਤਿਆਰ ਕਰ ਦਿੱਤਾ ਹੈ ਅਤੇ ਇਹ ਟਰੈਕਟਰ ਹੁਣ ਦਿੱਲੀ ਜਾਵੇਗਾ। ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇੰਜੀਨੀਅਰ ਕਿਸਾਨ ਵੱਲੋਂ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ। ਲੁਧਿਆਣਾ ਦੇ ਵੇਰਕਾ ਪਹੁੰਚਣ ਤੇ ਉਨ੍ਹਾਂ ਵੇਰਕਾ ਨੂੰ ਵੀ ਕਿਸਾਨ ਏਕਤਾ ਜ਼ਿੰਦਾਬਾਦ ਦੀ ਝੰਡੀ ਸੌਂਪੀ ਅਤੇ ਕਿਹਾ ਕਿ ਜੇਕਰ ਕਿਸਾਨ ਹੀ ਨਹੀਂ ਹੋਣਗੇ ਤਾਂ ਵੇਰਕਾ ਕਿਵੇਂ ਚੱਲੇਗਾ।

ਕਿਸਾਨ ਇੰਜੀਨੀਅਰ ਪਵਿੱਤਰ ਸਿੰਘ ਬਰਾੜ ਨੇ ਜਿਸ ਨੇ ਅਜਿਹਾ ਟਰੈਕਟਰ ਬਣਾ ਦਿੱਤਾ ਹੈ ਜਿਸ ਨੂੰ ਚਲਾਉਣ ਲਈ ਡਰਾਈਵਰ ਦੀ ਲੋੜ ਨਹੀਂ। ਹਾਲਾਂਕਿ ਕਿਸਾਨ ਇੰਜੀਨੀਅਰ ਨੇ ਇਹ ਕਾਰਾ ਬਹੁਤ ਸਾਲ ਪਹਿਲਾਂ ਹੀ ਕਰ ਵਿਖਾਇਆ ਸੀ ਪਰ ਹੁਣ ਦਿੱਲੀ ਕਿਸਾਨ ਮਾਰਚ ਵਿੱਚ ਉਹ ਸ਼ਾਮਲ ਹੋਣ ਲਈ ਜਾ ਰਹੇ ਨੇ ਅਤੇ ਬਿਨਾਂ ਡਰਾਈਵਰ ਵਾਲਾ ਟਰੈਕਟਰ ਵੀ ਦਿੱਲੀ ਪਹੁੰਚੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੰਘੂ ਬਾਰਡਰ ‘ਤੇ ਪੁੱਜੇ ਕਾਂਗਰਸੀ ਐਮ ਪੀ ਬਿੱਟੂ ਦਾ ਕਿਸਾਨਾਂ ਵੱਲੋਂ ਵਿਰੋਧ

ਗਣਤੰਤਰ ਦਿਵਸ ਪਰੇਡ ਵਿਚ ਕਿਸਾਨਾਂ ਨੂੰ ਵੀ ਸੱਦਾ ਦਿੱਤਾ ਜਾਣਾ ਚਾਹੀਦਾ ਸੀ – ਸੁਨੀਲ ਜਾਖੜ