ਪੰਜਾਬ ਵਿੱਚ ਗੰਨਾ ਕਾਸ਼ਤਕਾਰਾਂ ਦੀ ਮੰਗ ‘ਤੇ ਧਿਆਨ ਦਿੰਦਿਆਂ 3 ਦਿਨ ਲਗਾਤਾਰ ਮੀਟਿੰਗ ਹੋਈ। ਪਹਿਲਾਂ ਕੈਬਿਨਟ ਮੰਤਰੀ, ਫਿਰ ਸਰਕਾਰੀ ਇੰਜੀਨੀਅਰ ਤੇ ਡਾਕਟਰ, ਅੰਤ ਨੂੰ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਨਾਲ ਕਿਸਾਨਾਂ ਦੀਆਂ ਮੁਲਾਕਾਤਾਂ ਹੋਈਆਂ। 2 ਮੀਟਿੰਗਾਂ ਦਾ ਨਤੀਜਾ ਨਾ ਨਿਕਲਣ ਉੱਤੇ ਕਿਸਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਮਿਲੇ ਅਤੇ ਤੈਅ ਹੋਇਆ ਕਿ ਗੰਨਾ ਕਾਸ਼ਤਕਾਰਾਂ ਨੂੰ ਵੱਡੀ ਸੌਗਾਤ ਦਿੱਤੀ ਜਾਵੇ। ਗੰਨਾ ਕਾਸ਼ਤਕਾਰਾਂ ਨੂੰ ਹੁਣ 360 ਰੁਪਏ ਪ੍ਰਤੀ ਕੁਇੰਟਲ ਗੰਨੇ ਦਾ ਮੁੱਲ ਮਿਲੇਗਾ। ਇਹ ਵਾਧਾ 50 ਰੁਪਏ ਕੀਤਾ ਗਿਆ ਹੈ ਹਾਲਾਂਕਿ ਕਿਸਾਨਾਂ ਨੇ ਮੰਗ 100 ਰੁਪਏ ਦੀ ਰੱਖੀ ਸੀ ਪਰ ਸਹਿਮਤੀ 50 ਰੁਪਏ ਦੇ ਵਾਧੇ ਉੱਤੇ ਬਣ ਗਈ।
ਇਸ ਤੋਂ ਬਾਅਦ ਕਿਸਾਨਾਂ ਵੱਲੋਂ ਸਿੰਘੂ ਦੀ ਤਰਜ ਉੱਤੇ ਜਲੰਧਰ ਵਿੱਚ ਇੱਕ ਵੱਡਾ ਧਰਨਾ ਲਗਾਇਆ ਗਿਆ ਸੀ ਜਿਸ ਨੂੰ ਖਤਮ ਕਰਨ ਦੀ ਵੀ ਗੱਲ ਆਖੀ। ਇੱਕ ਹਫ਼ਤਾ ਪੰਜਾਬ ਵਿੱਚ ਚੱਲੇ ਧਰਨੇ ਨਾਲ ਪੰਜਾਬੀਆਂ ਨੂੰ ਬਹੁਤ ਮਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਰੱਖੜੀ ਦੇ ਤਿਉਹਾਰ ਉੱਤੇ ਲੋਕ ਕਿਸਾਨਾਂ ਵੱਲੋਂ ਰਾਹ ਬੰਦ ਕਰਨ ਦੇ ਫੈਸਲੇ ਉੱਤੇ ਨਾਖੁਸ਼ ਰਹੇ। ਪਰ ਕਿਸਾਨਾਂ ਨੇ ਕਿਸੇ ਦੀ ਪ੍ਰਵਾਹ ਨਾ ਕੀਤੀ ਅਤੇ ਧਰਨਾ ਜਾਰੀ ਰੱਖਿਆ, ਜਿਸ ਨਾਲ ਸਰਕਾਰ ‘ਤੇ ਦਬਾਅ ਵਧਿਆ। ਅੰਤ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ ਅਤੇ ਇਸਦਾ ਹੱਲ ਕੱਢਿਆ। ਬਲਬੀਰ ਸਿੰਘ ਰਾਜੇਵਾਲ ਨੇ ਕੈਪਟਨ ਅਮਰਿੰਦਰ ਦਾ ਮੂੰਹ ਵੀ ਲੱਡੂਆਂ ਨਾਲ ਮਿੱਠਾ ਕਰਵਾਇਆ।
ਪੰਜਾਬ ਵਿਚਲੀ ਜੰਗ ਜਿੱਤਕੇ ਕਿਸਾਨਾਂ ਨੇ ਹੁਣ ਮੁੜ ਤੋਂ ਕੇਂਦਰ ਵੱਲ ਨੂੰ ਮੂੰਹ ਕਰ ਲਿਆ। ਸਿੰਘੂ ਬਾਰਡਰ ਉੱਤੇ ਪਹੁੰਚਣ ਦੀ ਕਵਾਇਦ ਫ਼ਿਰ ਸ਼ੁਰੂ ਕਰ ਦਿੱਤੀ। ਪੰਜਾਬ ਨਾਲ ਲੜਾਈ ਬਹੁਤ ਛੋਟੇ ਮਸਲੇ ਉੱਤੇ ਸੀ ਜਿਸ ਨੂੰ ਜਿੱਤਕੇ ਕਿਸਾਨ ਹੁਣ ਦਿੱਲੀ ਵੱਲ ਨੂੰ ਅਸਲ ਮੁੱਦੇ ਲਈ ਤੁਰ ਪਏ। 9 ਮਹੀਨਿਆਂ ਦੇ ਕਰੀਬ ਦਾ ਸਮਾਂ ਹੋ ਗਿਆ ਹੈ ਅਤੇ ਕੇਂਦਰ ਸਰਕਾਰ ਹਜੇ ਵੀ ਅੜੀਅਲ ਰਵਈਆ ਉੱਤੇ ਅੜੀ ਹੋਈ ਹੈ। ਕਿਸਾਨਾਂ ਦੀ ਗੱਲ ਮੰਨਣ ਲਈ ਕੇਂਦਰ ਦੀ ਮੋਦੀ ਸਰਕਾਰ ਨੇ ਨਾਂਹ ਕੀਤੀ ਹੋਈ ਹੈ। ਕਿਸਾਨਾਂ ਵੱਲੋਂ ਦਿੱਲੀ ਮੁਖ ਮਾਰਗ ਸਿੰਘੂ ਬਾਰਡਰ ਬੰਦ ਕੀਤਾ ਹੋਇਆ ਹੈ। ਕਿਸਾਨਾਂ ਦਾ ਵੀ ਇਹੀ ਕਰਹਣਾ ਹੈ ਜਦੋਂ ਤੱਕ ਖੇਤੀ ਦੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਓਨਾ ਚਿਰ ਉਹ ਵੀ ਪਿੱਛੇ ਨਹੀਂ ਹਟਣਗੇ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ