2022 ਵਿੱਚ ਜੇਕਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਪਾਰਟੀ ਵੱਲੋਂ ਮਿਲਕੇ ਸਰਕਾਰ ਬਣਾ ਲਈ ਜਾਂਦੀ ਹੈ ਤਾਂ ਉਸ ਦੌਰਾਨ ਲੋਕਾਂ ਨੂੰ ਕੀ ਕੀ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਉਸ ਬਾਰੇ ਐਲਾਨ ਕੀਤਾ। ਸੁਖਬੀਰ ਸਿੰਘ ਬਾਦਲ ਵੱਲੋਂ ਇਸ ਬਾਰੇ ਵੱਡੀ ਪ੍ਰੈਸ ਵਾਰਤਾ ਕੀਤੀ ਅਤੇ ਪੂਰੇ ਪ੍ਰੋਜੈਕਟ ਐਲਾਨ ਕੀਤੇ। ਸੁਖਬੀਰ ਬਾਦਲ ਨੇ ਕਿਹਾ ਕਿ ਉਹ ਜਲਦ ਹੀ ਸ਼ਰਾਬ ਅਤੇ ਰੇਤ ਮਾਫ਼ੀਆ ਉੱਤੇ ਕੰਟਰੋਲ ਕਰਨ ਦਾ ਤਰੀਕਾ ਵੀ ਜਲਦ ਐਲਾਨ ਕਰਨਗੇ।
ਪੜ੍ਹੋ ਹੇਠਾਂ ਕਿ ਸੁਖਬੀਰ ਬਾਦਲ ਵੱਲੋਂ ਕੀ ਕੀ ਖਾਸ ਐਲਾਨ ਕੀਤੇ ਹਨ :
ਅਕਾਲੀ ਤੇ ਬਸਪਾ ਸਰਕਾਰ ਬਣਨ ਉੱਤੇ ਪੰਜਾਬੀਆਂ ਨੂੰ 400 ਯੂਨਿਟ ਬਿਜਲੀ ਦੇ ਮੁਫ਼ਤ ਦਿੱਤੀ ਜਾਵੇਗੀ,
ਡੀਜ਼ਲ-ਪੈਟਰੋਲ ਉੱਤੇ ਟੈਕਸ ਘਟਾਏ ਜਾਣਗੇ,
ਲੋਕਾਂ ਲਈ 10 ਲੱਖ ਦੀ ਸਰਕਾਰੀ ਮੈਡੀਕਲ ਇੰਸ਼ੋਰੈਂਸ ਦੀ ਸੁਵਿਧਾ ਲਿਆਂਦੀ ਜਾਵੇਗੀ,
SC ਸਕਾਲਰਸ਼ਿਪ ਦੁਬਾਰਾ ਸ਼ੁਰੂ ਕੀਤੀ ਜਾਵੇਗੀ,
IELTS ਕਰਨ ਅਤੇ ਪੜ੍ਹਾਈ ਕਰਨ ਵਾਲਿਆਂ ਲਈ 10 ਲੱਖ ਤੱਕ ਦਾ ‘Student Card’ ਬਣਾਇਆ ਜਾਵੇਗਾ,
ਨੌਕਰੀ ਮਿਲਣ ਉੱਤੇ ਪ੍ਰਿੰਸੀਪਲ ਕੀਮਤ ਵਾਪਸ ਕਿਸ਼ਤਾਂ ਵਿੱਚ ਕੀਤੀ ਜਾ ਸਕਦੀ ਹੈ,
ਫਲ ਅਤੇ ਸਬਜ਼ੀਆਂ ਲਈ MSP ਦਿੱਤੀ ਜਾਵੇਗੀ,
ਕੈਪਟਨ ਸਰਕਾਰ ਨੇ ਜੋ ਬਿੱਲ ਸੋਧ ਕਰਨ ਦਾ ਡਰਾਮਾ ਕੀਤਾ ਉਹਨਾਂ ਨੂੰ ਅਸੀਂ ਪਹਿਲੀ ਕੈਬਿਨਟ ਵਿੱਚ ਸਭ ਖਤਮ ਕਰਾਂਗੇ,
ਨੌਜਵਾਨਾਂ ਲਈ 1 ਲੱਖ ਸਰਕਾਰੀ ਨੌਕਰੀ ਦੀ ਗਰੰਟੀ,
ਪੰਜਾਬ ਵਿੱਚ ਇੰਡਸਟਰੀ ਨੂੰ ਵਧਾਉਣ ਲਈ ਵਚਨਬੱਧ ਤੇ 10 ਲੱਖ ਤੱਕ ਨੌਕਰੀਆਂ ਦਾ ਇੰਤਜਾਮ ਕਰਾਂਗੇ,
ਹਰ ਸ਼ਹਿਰ ਵਿੱਚ 500 ਬੈੱਡ ਦਾ ਮੈਡੀਕਲ ਕਾਲਜ ਬਣਾਏ ਜਾਣਗੇ,
ਜੋ ਸਰਕਾਰੀ ਸਕੂਲਾਂ ਤੋਂ ਪੜ੍ਹਕੇ ਆਉਣਗੇ ਉਹਨਾਂ ਲਈ ਵੱਡੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ 33 ਫੀਸਦੀ ਸੀਟਾਂ ਰਾਖਵੀਂਆਂ ਹੋਣਗੀਆਂ,
50 ਫੀਸਦੀ ਕੁੜੀਆਂ ਨੂੰ ਮਿਲਣਗੀਆਂ ਸਰਕਾਰੀ ਨੌਕਰੀਆਂ,
ਨਿੱਜੀ ਇੰਡਸਟਰੀਆਂ ਵਿੱਚ 75 ਫੀਸਦੀ ਪੰਜਾਬੀਆਂ ਨੂੰ ਨੌਕਰੀਆਂ ਮਿਲਣਗੀਆਂ,
5 ਰੁਪਏ ਬਿਜਲੀ ਦੀ ਯੂਨਿਟ ਹਰ ਛੋਟੀ ਇੰਡਸਟਰੀ ਲਈ, ਵੱਡੀ ਇੰਡਸਟਰੀ ਨੂੰ ਸੋਲਰ ਨਾਲ ਜੋੜਾਂਗੇ,
ਠੇਕੇਦਾਰੀ ਦੇ ਅਧਾਰ ‘ਤੇ ਨੌਕਰੀਆਂ ਕਰਨ ਵਾਲਿਆਂ ਨੂੰ ਪੱਕੀ ਨੌਕਰੀਆਂ ਦਿੱਤੀਆਂ ਜਾਣਗੀਆਂ,
ਸਾਰੇ ਸਰਕਾਰੀ ਦਫ਼ਤਰ ਕੰਪਿਊਟਰ ਨਾਲ ਜੋੜੇ ਜਾਣਗੇ, ਰਿਸ਼ਵਤ ਖਤਮ ਹੋਵੇਗੀ, ਧੱਕੇ ਨਹੀਂ ਖਾਣੇ ਪੈਣਗੇ,
ਬੀਬੀ ਖੀਵੀ ਸੁਵਿਧਾ ਤਹਿਤ ਨੀਲੇ ਕਾਰਡ ਹੋਲਡਰ ਬੀਬੀਆਂ ਨੂੰ 2000 ਰੁਪਏ ਪ੍ਰਤੀ ਮਹੀਨਾ
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ