ਕੈਲੀਫੋਰਨੀਆ, 9 ਜੂਨ 2021 – ਐਮਾਜ਼ੋਨ ਦੇ ਫਾਉਂਡਰ ਜੈਫ ਬੇਜੋਸ ਨੇ ਸੋਮਵਾਰ ਨੂੰ ਘੋਸ਼ਣਾ ਕਰਦਿਆਂ ਦੱਸਿਆ ਹੈ ਕਿ ਉਹ ਅਤੇ ਉਸ ਦਾ ਭਰਾ 20 ਜੁਲਾਈ ਨੂੰ ਆਪਣੀ ਨਿੱਜੀ ਰਾਕੇਟ ਕੰਪਨੀ ਦੀ ਪਹਿਲੀ ਪੁਲਾੜ ਯਾਤਰਾ ਦੀ ਉਡਾਨ ਦੇ ਸਮੂਹ ਵਿੱਚ ਸ਼ਾਮਲ ਹੋਣਗੇ।
ਮਈ ਵਿੱਚ, ਐਮਾਜੋਨ ਦੇ ਸੰਸਥਾਪਕ ਦੀ ਰਾਕੇਟ ਕੰਪਨੀ, ਬਲਿਊ ਓਰਿਜਨ, ਨੇ ਐਲਾਨ ਕੀਤਾ ਸੀ ਕਿ ਇਸ ਦੀ ਨਵੀਂ ਉਡਾਣ ‘ਚ ਛੇ ਯਾਤਰੀਆਂ ਨੂੰ ਲਿਜਾਣ ਲਈ ਤਿਆਰ ਕੀਤੀ ਗਈ ਹੈ, ਦੀ ਇੱਕ ਹੋਰ ਸੀਟ ਦੀ ਉੱਚ ਬੋਲੀ ਲਈ ਨਿਲਾਮੀ ਕੀਤੀ ਜਾਵੇਗੀ। ਸਪੇਸ ਯਾਤਰਾ ਲਈ ਇੱਕ ਸੀਟ ਵਾਸਤੇ ਨਿਲਾਮੀ ਨੂੰ ਬਲਿਊ ਓਰਿਜਨ.ਕਾਮ ‘ਤੇ ਤਿੰਨ ਹਿੱਸਿਆਂ ਵਿੱਚ ਆਯੋਜਿਤ ਕੀਤਾ ਗਿਆ ਸੀ। ਕੰਪਨੀ ਨੇ ਕਿਹਾ ਕਿ ਇਸ ਨਾਲ ਇਕੱਠੀ ਕੀਤੀ ਗਈ ਰਾਸ਼ੀ ਨੂੰ ਬਲਿਊ ਓਰਿਜਨ ਦੀ ਫਾਊਡੇਸ਼ਨ ਨੂੰ ਦਿੱਤਾ ਜਾਵੇਗਾ, ਜੋ ਸਟੈਮ ਸਿੱਖਿਆ ਨੂੰ ਉਤਸ਼ਾਹਿਤ ਕਰਦੀ ਹੈ।