ਚੰਡੀਗੜ੍ਹ, 3 ਜੂਨ 2021 – ਪੰਜਾਬ ਸਰਕਾਰ ਵਲੋਂ ਅੱਜ ਕੈਬਨਿਟ ਦੀ ਮੀਟਿੰਗ ਦੌਰਾਨ ਹਾਲ ਹੀ ਵਿਚ ਬਣਾਏ ਸੂਬੇ ਦੇ ਨਵੇਂ 23ਵੇਂ ਜ਼ਿਲੇ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦੀ ਦਿੱਤੀ ਪ੍ਰਵਾਨਗੀ ਤੋਂ ਤੁਰੰਤ ਬਾਅਦ ਇਸ ਨਵੇਂ ਜ਼ਿਲ੍ਹੇ ਦੀ ਕਮਾਨ ਸਰਕਾਰ ਨੇ ਔਰਤਾਂ ਦੇ ਹੱਥ ਸੌਂਪ ਦਿੱਤੀ ਹੈ।
ਪੰਜਾਬ ਸਰਕਾਰ ਨੇ ਫ਼ਤਿਹਗੜ੍ਹ ਸਾਹਿਬ ਦੀ ਡੀ ਸੀ ਅੰਮ੍ਰਿਤ ਕੌਰ ਗਿੱਲ ਨੂੰ ਨਵੇਂ ਬਣਾਏ ਜ਼ਿਲ੍ਹੇ ਮਲੇਰਕੋਟਲਾ ਦੀ ਨਵੀਂ ਡੀ ਸੀ ਲਾਇਆ ਹੈ। ਇਸ ਤੋਂ ਪਹਿਲਾਂ ਹੀ ਆਈ ਪੀ ਐਸ ਕੰਵਰਦੀਪ ਕੌਰ ਨੂੰ ਪਹਿਲੀ ਐਸ ਐਸ ਪੀ ਲਾਇਆ ਗਿਆ ਹੈ। ਇਹ ਵੀ ਜ਼ਿਕਰ ਕਰਨ ਬਣਦਾ ਹੈ ਮਲੇਰਕੋਟਲਾ ਦੀ ਐਮ ਐਲ ਏ ਰਜ਼ੀਆ ਸੁਲਤਾਨਾ ਹੈ ਜੋ ਕਿ ਪੰਜਾਬ ਦੇ ਕੈਬਨਿਟ ਵਜ਼ੀਰ ਹਨ।
ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਨਵੇਂ ਜ਼ਿਲੇ ਦਾ ਰਸਮੀ ਕੰਮਕਾਜ 5 ਜੂਨ ਨੂੰ ਸ਼ੁਰੂ ਕੀਤਾ ਜਾਣਾ ਹੈ।