ਨਵੀਂ ਦਿੱਲੀ, 22 ਫਰਵਰੀ 2021 – ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿਸਾਨ ਅੰਦਲਨ ਲੰਮਾ ਚੱਲਣ ਵਾਲਾ ਹੈ ਅਤੇ ਕਿਸਾਨ ਸਰਹੱਦਾਂ ‘ਤੇ ਹੀ ਡਟੇ ਰਹਿਣਗੇ ਅਤੇ ਜੇ ਲੋੜ ਪਈ ਤਾਂ ਕਿਸਾਨ ਆਪਣੇ ਲੋੜ ਮੁਤਾਬਕ ਅੰਨ ਰੱਖ ਕੇ ਖੇਤਾਂ ‘ਚ ਖੜ੍ਹੀ ਫਸਲ ‘ਤੇ ਟਰੈਕਟਰ ਚਲਾ ਦੇਣਗੇ। ਜਿਸ ਤੋਂ ਬਾਅਦ ਕਈ ਕੁੱਝ ਅਜਿਹੀਆਂ ਵੀਡੀਓਜ਼ ਸਾਹਮਣੇ ਆਈਆਂ ਜਿਸ ‘ਚ ਕਿਸਾਨ ਆਪਣੀ ਖੜ੍ਹੀ ਫਸਲ ‘ਤੇ ਟਰੈਕਟਰ ਚਲਾ ਰਹੇ ਹਨ।
ਜਿਸ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅਪੀਲ ਟਵਿੱਟਰ ਅਪੀਲ ਕੀਤੀ ਹੈ ਕਿ ਉਹ ਖੇਤਾਂ ‘ਚ ਖੜ੍ਹੀ ਫਸਲ ‘ਤੇ ਟਰੈਕਟਰ ਨਾ ਚਲਾਉਣ। ਰਾਕੇਸ਼ ਟਿਕੈਤ ਨੇ ਇਕ ਖ਼ਬਰ ਦਾ ਜਵਾਬ ਦਿੰਦੇ ਹੋਏ ਕਿਹਾ ਕਿ, “ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਅਜਿਹਾ ਨਾ ਕਰਨ। ਇਹ ਕਰਨ ਲਈ ਨਹੀਂ ਕਿਹਾ ਗਿਆ।”