- ਪੁਲਿਸ ਤੇ ਹਮਲਾ ਕਰਨ ਦੇ ਦੋਸ਼ ਵਿੱਚ ਪੰਜ ਨਾਮਜ਼ਦ ਦੋਸ਼ੀਆਂ ਸਹਿਤ 10/12 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ
ਫਿਰੋਜਪੁਰ, 6 ਮਈ 2021 – ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਨਾਜਾਇਜ਼ ਸ਼ਰਾਬ ਦਾ ਧੰਦੇ ਕਰਨ ਵਾਲਿਆਂ ਦੇ ਹੌਸਲੇ ਇੰਨੇ ਬੁਲੰਦ ਹੋਏ ਪਏ ਹਨ ਕਿ ਹੁਣ ਉਹ ਪੁਲਿਸ ‘ਤੇ ਹਮਲਾ ਕਰਨੋਂ ਵੀ ਨਹੀਂ ਟਲਦੇ, ਅਜਿਹਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਨਾਜਾਇਜ਼ ਸ਼ਰਾਬ ਕੱਢਣ ਵਾਲ਼ੇ ਲੋਕਾਂ ਵੱਲੋਂ ਪੁਲਿਸ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ ਗਈ ਅਤੇ ਉਹਨਾਂ ਨਾਲ ਕੁੱਟਮਾਰ ਕੀਤੀ ਗਈ, ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇੰਸਪੈਕਟਰ ਨਿਰਮਲ ਸਿੰਘ ਆਬਕਾਰੀ ਸਰਕਲ ਗੁਰੂਹਰਸਹਾਏ ਸਮੇਤ ਆਬਕਾਰੀ ਪੁਲਿਸ ਸਟਾਫ ਨਾਲ ਮੁਖਬਰ ਖਾਸ ਦੀ ਇਤਲਾਹ ਪਰ ਨਜਾਇਜ਼ ਸ਼ਰਾਬ ਦੀ ਬਰਾਮਦਗੀ ਲਈ ਮੁਖਬਰ ਖਾਸ ਦੀ ਦਸੀ ਹੋਈ ਜਗ੍ਹਾ ਤੇ ਸੁੱਚਾ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਦੇ ਘਰ ਰੇਡ ਕੀਤਾ ਗਿਆ ਜੋ ਨਜਾਇਜ਼ ਸ਼ਰਾਬ ਬਣਾ ਕੇ ਵੇਚਣ ਦਾ ਆਦੀ ਹੈ।
ਪੁਲਿਸ ਨੂੰ ਜਿਸ ਕੋਲੋਂ 10/12 ਬੋਤਲਾਂ ਸ਼ਰਾਬ ਨਜਾਇਜ਼ ਤੇ ਭੱਠੀ ਦਾ ਸਮਾਨ ਦੀ ਬਰਾਮਦ ਹੋਇਆ ਤੇ ਪੁਲਿਸ ਵਲੋਂ ਸ਼ਰਾਬ ਅਤੇ ਸਾਮਾਨ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਇਸ ਦੌਰਾਨ , ਦੋਸ਼ੀਆਨ ਨੇ ਹਮਮਸ਼ਵਰਾ ਹੋ ਕੇ ਪੁਲਿਸ ਪਾਰਟੀ ਦੇ ਡਾਗਾਂ ਸੋਟੇ ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਗੱਡੀਆਂ ਦੀ ਭੰਨਤੋੜ ਕੀਤੀ ਤੇ ਗਾਲੀ ਗਲੋਚ ਕੀਤਾ ਅਤੇ ਧਮਕੀਆਂ ਦਿੱਤੀਆਂ।
ਪੁਲਿਸ ਪਾਰਟੀ ਨਾਲ ਗਏ ਧਰਮਪਾਲ ਪੁੱਤਰ ਜੰਗੀਰ ਸਿੰਘ ਨੂੰ ਕਾਫੀ ਸੱਟਾਂ ਮਾਰੀਆਂ , ਜਿਸ ਨੂੰ ਜ਼ਿਆਦਾ ਸੱਟਾਂ ਲੱਗਣ ਕਰਕੇ ਸਿਵਲ ਹਸਪਤਾਲ ਮਮਦੋਟ ਦਾਖਲ ਕਰਾਇਆ ਗਿਆ। ਪੁਲਿਸ ਵੱਲੋਂ ਇਸ ਮਾਮਲੇ ਵਿਚ ਪੰਜ ਨਾਮਜ਼ਦ ਦੋਸ਼ੀਆਂ ਸਹਿਤ 10/ 12 ਅਣਪਛਾਤੇ ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ।