ਮਾਨਸਾ 26 ਮਈ 2021 – ਬੀਤੇ ਦਿਨੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਹਰੀ ਦੇ ਇਕ ਨੌਜਵਾਨ ਦੀ ਮੌਤ ਸਬੰਧੀ ਖ਼ਬਰ ਆਈ ਸੀ। ਜਿਸ ਤੋਂ ਪਤਾ ਲੱਗਿਆ ਸੀ ਕਿ ਫੌਜੀ ਪ੍ਰਭ ਦਿਆਲ ਸਿੰਘ ਨੇ ਫ਼ੌਜੀ ਅਫ਼ਸਰਾਂ ਦੀਆਂ ਵਧੀਕੀਆਂ ਤੋਂ ਤੰਗ ਆ ਕੇ ਆਤਮਹੱਤਿਆ ਕੀਤੀ ਹੈ। ਇਸ ਨੌਜਵਾਨ ਦੀ ਇਕ ਆਡੀਓ ਵਾਇਰਲ ਹੋਈ, ਜਿਸ ਵਿੱਚ ਉਸ ਨੇ ਆਪਣੀ ਮਾਤਾ ਨੂੰ ਇਕ ਸੰਦੇਸ਼ ਭੇਜਿਆ ਹੈ ਕਿ ਮਾਤਾ ਮੈਂ ਤੁਹਾਨੂੰ ਫੋਨ ਕਰਿਆ ਸੀ ਪਰ ਤੁਹਾਡੇ ਕੋਲ ਫੋਨ ਨਹੀਂ ਸੀ। ਚਲੋ ਹੁਣ ਮੈਂ ਇਸ ਦੁਨੀਆਂ ਤੋਂ ਜਾ ਰਿਹਾ ਹਾਂ ਤੁਸੀਂ ਜ਼ਿਆਦਾ ਰੋਣਾ ਨਹੀਂ ਅਤੇ ਦੁਖੀ ਨਾ ਹੋਣਾ ਕਿਉਂਕਿ ਮੈਂ ਗੁਲਾਮੀ ਤੋਂ ਬਹੁਤ ਤੰਗ ਸੀ ਮੈਂ ਬਹੁਤ ਜ਼ਿਆਦਾ ਦੁਖੀ ਸੀ ਅਤੇ ਦੁੱਖ ਦਰਦ ਦੀ ਜ਼ਿੰਦਗੀ ਸਹਿ ਰਿਹਾ ਸੀ ਪਰ ਤੁਹਾਡੇ ਨਾਲ ਕਦੇ ਗੱਲ ਸਾਂਝੀ ਨਹੀਂ ਕਰੀਂ।
ਹੁਣ ਮੈਥੋਂ ਇਹ ਗੁਲਾਮੀ ਨਹੀਂ ਸਹੀ ਜਾ ਰਹੀ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਜਾ ਰਿਹਾ ਹਾਂ। ਤੁਸੀਂ ਆਪਣਾ ਖਿਆਲ ਰੱਖਣਾ ਜ਼ਿਆਦਾ ਦੁਖੀ ਨਾ ਹੋਣਾ। ਤੁਸੀਂ ਜ਼ਿਆਦਾ ਨਾ ਰੋਣਾ ਅਤੇ ਆਪਣੇ ਦੁੱਖ ਤਕਲੀਫ਼ ਜ਼ਿਆਦਾ ਨਾ ਮਨਾਉਣਾ। ਮੈਂ ਮੇਰੇ ਕਰਮਾਂ ਵਿੱਚ ਜੋ ਲਿਖਿਆ ਸੀ ਉਹ ਹੋ ਰਿਹਾ ਹੈ ਇਸ ਕਰਕੇ ਮਾਂ ਮੈਂ ਤੈਨੂੰ ਕਹਿ ਰਿਹਾ ਹਾਂ ਕਿ ਜ਼ਿਆਦਾ ਦੁਖੀ ਨਾ ਹੋਵੇ। ਮੇਰੀ ਇੰਨੀ ਕੁ ਹੀ ਲਿਖੀ ਸੀ ਇਸ ਫੌਜੀ ਜਵਾਨ ਦੀ ਜੋ ਆਡੀਓ ਕਲਿਪ ਆਈ ਹੈ ਉਸ ਨੂੰ ਸੁਣਕੇ ਇਹ ਮਹਿਸੂਸ ਹੋ ਰਿਹਾ ਹੈ ਕਿ ਇਸ ਜਵਾਨ ਨੂੰ ਫੌਜ ਵਿਚ ਦੌਰਾਨੇ ਨੌਕਰੀ ਮਾਨਸਿਕ ਤੌਰ ਤੇ ਬਹੁਤ ਜਿਆਦਾ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ ਹੈ।