ਬਰਨਾਲਾ, 8 ਅਪ੍ਰੈਲ 2021 – ਬਰਨਾਲਾ ਨਿਵਾਸੀ ਭਾਰਤੀ ਫ਼ੌਜ ਦੇ ਜਵਾਨ ਜਗਦੀਪ ਸਿੰਘ ਦੀ ਕੋਰੋਨਾ ਨਾਲ ਇਲਾਜ ਦੌਰਾਨ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। 2016 ਵਿੱਚ ਕਾਰਗਿਲ ਦੇ ਸਿਆਚਨ ਇਲਾਕੇ ਵਿੱਚ ਬਰਫ਼ ‘ਚ ਜਗਦੀਪ ਗੰਭੀਰ ਜਖ਼ਮੀ ਹੋਇਆ ਸੀ ਅਤੇ ਪਿਛਲੇ 4 ਸਾਲਾਂ ਤੋਂ ਸਰੀਰ ‘ਚ ਖੂਨ ਜੰਮਣ ਦੀ ਬੀਮਾਰੀ ਨਾਲ ਜੂਝ ਰਿਹਾ ਸੀ
ਅਤੇ ਉਸ ਦਾ ਜਲੰਧਰ ਇਲਾਜ ਚਾਲ ਰਿਹਾ ਸੀ ਅਤੇ ਉਸ ਦੀ ਮੌਤ ਕੋਰੋਨਾ ਕਾਰਨ ਇਲਾਜ ਦੌਰਾਨ ਹੋ ਗਈ।
ਅੰਤਿਮ ਸੰ=ਸਕਾਰ ਮੌਕੇ ਨਾ ਤਾਂ ਜ਼ਿਲ੍ਹੇ ਦਾ ਕੋਈ ਅਧਿਕਾਰੀ ਪਹੁੰਚਿਆ ਅਤੇ ਨਾ ਹੀ ਸਲਾਮੀ ਦਿੱਤੀ ਗਈ। ਸਿਰਫ਼ ਮ੍ਰਿਤਕ ਫ਼ੌਜੀ ਦੀ ਰੈਜੀਮੈਂਟ ਦੇ ਸਾਥੀਆਂ ਵੱਲੋਂ ਸਲਾਮੀ ਦਿੱਤੀ ਗਈ। ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਸਲਾਮੀ ਨਾ ਦਿੱਤੇ ਜਾਣ ‘ਤੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਖਿਲਾਫ ਰੋਸ ਜ਼ਾਹਰ ਕੀਤਾ। ਮ੍ਰਿਤਕ ਫੌਜੀ ਜਵਾਨ ਦੇ ਪਿਤਾ ਰਿਟਾ ਫ਼ੌਜੀ ਨਛੱਤਰ ਸਿੰਘ ਨੇ ਸਰਕਾਰ ਅਤੇ ਫ਼ੌਜ ‘ਤੇ ਲਗਾਏ ਸਹੀ ਇਲਾਜ ਨਾ ਦੇਣ ਦਾ ਇਲਜ਼ਾਮ ਲਾਇਆ। ਪਿਛਲੇ 4 ਮਹੀਨੇ ਤੋਂ ਉਹ ਆਪਣੇ ਬੇਟੇ ਦੇ ਇਲਾਜ ਲਈ ਦਰ – ਦਰ ਭਟਕ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਫੌਜੀ ਜਵਾਨ ਬੇਟੇ ਜਗਦੀਪ ਦਾ ਇਲਾਜ ਆਪਣੇ ਪੱਧਰ ਉੱਤੇ ਕਰਵਾ ਰਿਹਾ ਸੀ।
ਮ੍ਰਿਤਕ ਫੌਜੀ ਜਵਾਨ ਦੋ ਛੋਟੀਆਂ ਧੀਆਂ ਦੀ ਪਿਤਾ ਸੀ। ਪਿੰਡ ਵਾਸੀਆਂ ਨੇ ਮ੍ਰਿਤਕ ਫੌਜੀ ਜਵਾਨ ਜਗਦੀਪ ਦੀ ਪਤਨੀ ਲਈ ਸਰਕਾਰੀ ਨੌਕਰੀ ਅਤੇ ਉਸਦੀ ਦੋ ਬੇਟੀਆਂ ਦੀ ਪੜਾਈ ਮੁਫਤ ਕਰਵਾਉਣ ਦੀ ਮੰਗ ਕੀਤੀ।