ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡਨ ਨੇ ਲਵਾਇਆ ਕੋਰੋਨਾ ਦਾ ਟੀਕਾ

ਵਾਸ਼ਿੰਗਟਨ, 22 ਦਸੰਬਰ 2020 – ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡਨ ਨੇ ਕੋਰੋਨਾ ਦਾ ਟੀਕਾ ਲਵਾਇਆ ਹੈ। ਉਨ੍ਹਾਂ ਨੇ ਇਸ ਟੀਕੇ ਸਬੰਧੀ ਲੋਕਾਂ ਵਿੱਚੋਂ ਭਰਮ ਦੀ ਭਾਵਨਾ ਅਤੇ ਡਰ ਨੂੰ ਦੁਰ ਕਰਨ ਲਈ ਟੈਲੀਵਿਜ਼ਨ ‘ਤੇ ਲਾਈਵ ਹੋ ਕੇ ਕੋਰੋਨਾ ਦਾ ਟੀਕਾ ਲਵਾਇਆ। ਅਜਿਹਾ ਅਮਰੀਕਾ ਦੇ ਲੋਕਾਂ ‘ਚ ਵੈਕਸੀਨ ਨੂੰ ਲੈ ਕੇ ਵਿਸ਼ਵਾਸ ਵਧਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਕੀਤਾ ਗਿਆ ਹੈ।

ਵੈਕਸੀਨ ਲਵਾਉਣ ਤੋਂ ਬਾਅਦ ਜੋਅ ਬਾਈਡਨ ਨੇ ਟਵਿੱਟਰ ‘ਤੇ ਅਮਰੀਕੀ ਲੋਕਾਂ ਨੂੰ ਅਪੀਲ ਕਰਦਿਆਂ ਲਿਖਿਆ ਕਿ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। 78 ਸਾਲਾ ਬਾਈਡਨ ਨੂੰ ਡੇਲਾਵੇਅਰ ਦੇ ਨਵਾਰਕ ‘ਚ ਕ੍ਰਿਸਟੀਨਾ ਹਸਪਤਾਲ ‘ਚ ਫਾਈਜ਼ਰ/ਬਾਇਓਨਟੇਕ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ, ਪੜ੍ਹੋ ਕੀ-ਕੀ ਕੀਤੇ ਐਲਾਨ

ਯੂਰਪ ‘ਚ ਵੀ ਮਿਲੀ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ