ਭਰੂਚ, 23 ਫਰਵਰੀ 2021- ਗੁਜਰਾਤ ਦੇ ਭਰੂਚ ਜ਼ਿਲ੍ਹੇ ਵਿਚ ਅੱਜ ਤੜਕੇ ਵੱਡਾ ਹਾਦਸਾ ਵਾਪਰ ਗਿਆ। ਝਗੜਿਆ ਵਿਚ ਜੀ.ਆਈ.ਡੀ.ਸੀ. ਸਥਿਤ ਕੈਮੀਕਲ ਕੰਪਨੀ ਯੂ.ਪੀ.ਐਲ-5 ਦੇ ਪਲਾਂਟ ਵਿਚ ਧਮਾਕੇ ਦੇ ਨਾਲ ਅੱਗ ਲੱਗ ਗਈ। ਇਸ ਧਮਾਕੇ ਤੇ ਅੱਗ ਦੀ ਲਪੇਟ ਵਿਚ ਆ ਕੇ 24 ਲੋਕ ਜ਼ਖਮੀ ਹੋ ਗਏ ਹਨ। ਇਹ ਧਮਾਕਾ ਅੱਜ ਵੱਡੇ ਤੜਕੇ 2 ਵਜੇ ਹੋਇਆ ਹੈ। ਇਸ ਧਮਾਕੇ ਦੀ ਕਈ ਕਿੱਲੋਮੀਟਰ ਦੂਰ ਤੱਕ ਆਵਾਜ਼ ਸੁਣੀ ਗਈ।
ਗੁਜਰਾਤ ਦੇ ਭਰੂਚ ਜ਼ਿਲ੍ਹੇ ਵਿੱਚ ਮੰਗਲਵਾਰ ਤੜਕੇ ਇੱਕ ਵੱਡਾ ਹਾਦਸਾ ਵਾਪਰ ਗਿਆ। ਝਗੜੀਆ ਸਥਿਤ ਕੈਮੀਕਲ ਕੰਪਨੀ ਯੂਪੀਐਲ -5 ਦੇ ਪਲਾਂਟ ‘ਚ ਧਮਾਕੇ ਨਾਲ ਅੱਗ ਲੱਗ ਗਈ। ਇਸ ਧਮਾਕੇ ਅਤੇ ਅੱਗ ਕਾਰਨ 24 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਤੜਕੇ 2 ਵਜੇ ਧਮਾਕੇ ਨਾਲ ਅੱਗ ਲੱਗੀ। ਅੱਗ ਬੁਝਾਉਣ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਹਾਦਸਾ ਕੰਪਨੀ ਦੇ ਸੀ ਐਮ ਪਲਾਂਟ ਵਿੱਚ ਵਾਪਰਿਆ। ਧਮਾਕਾ ਐਨਾ ਜ਼ਬਰਦਸਤ ਸੀ ਕਿ ਉਸਦੀ ਆਵਾਜ਼ 15 ਕਿਲੋਮੀਟਰ ਤੱਕ ਸੁਣਾਈ ਦਿੱਤੀ।