ਬਠਿੰਡਾ, 16 ਜੂਨ 2021 – 16 ਜੂਨ ਦਿਨ ਮੰਗਲਵਾਰ ਨੂੰ ਬਠਿੰਡਾ ਥਰਮਲ ਪਲਾਂਟ ਦੀ ਝੀਲ ’ਚੋਂ ਇਕ ਵਿਆਹੁਤਾ ਅਤੇ ਉਸ ਦੀ 4 ਸਾਲਾ ਬੱਚੀ ਦੀ ਲਾਸ਼ ਮਿਲੀ ਹੈ। ਇਹ ਲਾਸ਼ਾਂ ਥਰਮਲ ਪਲਾਂਟ ਦੀ ਝੀਲ ਨੰਬਰ 2 ’ਚੋਂ ਬਰਾਮਦ ਕੀਤੀਆਂ ਗਈਆਂ ਹਨ। ਮ੍ਰਿਤਕ ਦੀ ਪਛਾਣ ਰਮਨਪ੍ਰੀਤ ਕੌਰ (33) ਵੱਜੋਂ ਹੋਈ ਹੈ। ਮ੍ਰਿਤਕ ਔਰਤ ਪਿੰਡ ਗਿੱਲਪੱਤੀ ਵਿਖੇ ਵਿਆਹੀ ਹੋਈ ਸੀ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਦੇ 2 ਬੱਚੇ ਹਨ ਅਤੇ ਉਸ ਦਾ ਆਪਣੇ ਪਤੀ ਦੇ ਨਾਲ ਕੋਰਟ ਕੇਸ ਚੱਲ ਰਿਹਾ ਸੀ ਅਤੇ ਉਹ ਆਪਣੀ 4 ਸਾਲਾ ਬੱਚੀ ਨਾਲ ਆਪਣੇ ਵਿਚ ਗੋਨਿਆਣਾ ਵਿਖੇ ਰਹਿ ਰਹੀ ਸੀ ਜਦਕਿ ਉਸ ਦਾ ਇਕ ਮੁੰਡਾ ਉਸ ਦੇ ਪਤੀ ਦੇ ਨਾਲ ਰਹਿੰਦਾ ਹੈ।
ਪੁਲਿਸ ਵੱਲੋਂ ਦਿਤੀ ਗਈ ਜਾਣਕਾਰੀ ਅਨੁਸਾਰ ਵਿਆਹੁਤਾ ਔਰਤ ਵਲੋਂ ਬੱਚੀ ਨੂੰ ਨਾਲ ਲੈ ਕਿ ਖੁਦਕੁਸ਼ੀ ਕੀਤੀ ਗਈ ਲੱਗਦੀ ਹੈ ਪਰ ਕਿਹਾ ਕੁਝ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਅਜੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਉਸਦੇ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।