ਮੋਹਾਲੀ, 17 ਜਨਵਰੀ 2021 – ਬੀਤੇ ਦਿਨ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਸੀ। ਕੁਲਵੰਤ ਸਿੰਘ ‘ਤੇ ਅਨੁਸ਼ਾਸਨ ਕਾਇਮ ਰੱਖਣ ‘ਚ ਪਾਰਟੀ ਦੇ ਆਦੇਸ਼ ਦੀ ਉਲੰਘਣਾ ਦੇ ਦੋਸ਼ ਸਨ।
ਜਿਸ ਤੋਂ ਬਾਅਦ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਪਾਰਟੀ ਹਾਈਕਮਾਂਡ ਵੱਲੋਂ ਬਰਖਾਸਤ ਕਰਨ ਦੇ ਰੋਸ ਵਜੋਂ ਐਸ ਏ ਐਸ ਨਗਰ ਦੇ 28 ਆਗੂਆਂ ਵਿੱਚ 18 ਸਾਬਕਾ ਕੌਂਸਲਰਾਂ ਅਤੇ ਹੋਰ ਪਾਰਟੀ ਦੇ ਅਹਿਮ ਵਰਕਰਾਂ ਵਲੋਂ ਸਮੂਹਿਕ ਤੌਰ ‘ਤੇ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ।