ਪੰਜਾਬ ਦੇ 38 ਆਈ.ਏ.ਐਸ. ਅਤੇ 16 ਆਈ.ਪੀ.ਐਸ. ਅਧਿਕਾਰੀਆਂ ਨੂੰ ਪੰਜ ਰਾਜਾਂ ’ਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਅਬਜਰਵਰ ਲਾਏ ਗਏ

ਚੰਡੀਗੜ੍ਹ, 27 ਫਰਵਰੀ 2021 – ਭਾਰਤ ਚੋਣ ਕਮਿਸ਼ਨ ਨੇ ਅੱਜ ਇਕ ਪੱਤਰ ਜਾਰੀ ਕਰਕੇ ਪੰਜਾਬ ਰਾਜ ਦੇ 38 ਆਈ.ਏ.ਐਸ. ਅਤੇ 16 ਆਈ.ਪੀ.ਐਸ. ਅਧਿਕਾਰੀਆਂ ਨੂੰ ਪੰਜ ਰਾਜਾਂ (ਅਸਾਮ, ਕੇਰਲਾ, ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਕੇਂਦਰੀ ਸ਼ਾਸ਼ਿਤ ਪ੍ਰਦੇਸ਼ ਪੁੱਡੂਚੇਰੀ) ’ਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਅਬਜਰਵਰ ਨਿਯੁਕਤ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ) ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਨਿਯੁਕਤ ਕੀਤੇ ਗਏ ਅਬਜਰਵਰਾਂ ਨੂੰ ਈ.ਸੀ.ਆਈ. ਵੱਲੋਂ 3 ਮਾਰਚ, 2021 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਡਿਊਟੀ ਦੌਰਾਨ ਨਿਭਾਈਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਦੱਸਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਸ੍ਰੀ ਵਿਜੇ ਕੁਮਾਰ ਜੰਜੂਆ, ਸ੍ਰੀ ਅਨੁਰਾਗ ਅਗਰਵਾਲ, ਸ੍ਰੀਮਤੀ ਰਾਜੀ. ਪੀ. ਸ੍ਰੀਵਾਸਤਵਾ, ਸ੍ਰੀ ਸਰਵਜੀਤ ਸਿੰਘ, ਸ੍ਰੀ ਅਨੁਰਾਗ ਵਰਮਾ, ਸ੍ਰੀ ਕੇ. ਸਿਵਾ ਪ੍ਰਸਾਦ, ਸ੍ਰੀ ਧਰੇਂਦਰ ਕੁਮਾਰ ਤਿਵਾੜੀ, ਸ੍ਰੀ ਹੁਸਨ ਲਾਲ, ਸ੍ਰੀਮਤੀ ਸੀਮਾ ਜੈਨ, ਸ੍ਰੀ ਰਾਜ ਕਮਲ ਚੌਧਰੀ, ਸ੍ਰੀ ਵਰਿੰਦਰ ਕੁਮਾਰ ਮੀਨਾ, ਸ੍ਰੀ ਵਿਕਾਸ ਗਰਗ, ਸ੍ਰੀ ਅਜੋਏ ਸ਼ਰਮਾ, ਸ੍ਰੀ ਨੀਲਕੰਠ ਐਸ ਅਵਹਦ, ਸ੍ਰੀ ਕੁਮਾਰ ਰਾਹੁਲ, ਸ੍ਰੀ ਰਾਹੁਲ ਤਿਵਾੜੀ, ਡਾ ਵਿਜੈ ਨਾਮਦੇਵ ਰਾਓ ਜੈਦ, ਸ੍ਰੀ ਰਜਤ ਅਗਰਵਾਲ, ਸ੍ਰੀ ਮਨਵੇਸ਼ ਸਿੰਘ ਸਿੱਧੂ, ਸ੍ਰੀਮਤੀ ਤਨੂ ਕਸ਼ਯਪ, ਸ੍ਰੀ ਦਲਜੀਤ ਸਿੰਘ ਮਾਂਗਟ, ਸ੍ਰੀ ਸਿਬੀਨ ਚੱਕਦਅਹ, ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਸ੍ਰੀ ਰਵੀ ਭਗਤ, ਸ੍ਰੀ ਮਨਜੀਤ ਸਿੰਘ ਬਰਾੜ, ਸ੍ਰੀਮਤੀ ਕੰਵਲ ਪ੍ਰੀਤ ਬਰਾੜ, ਸ੍ਰੀ ਮੁਹੰਮਦ ਤੈਯਬ, ਸ੍ਰੀ ਭੁਪਿੰਦਰ ਸਿੰਘ, ਸ੍ਰੀ ਪਰਵੀਨ ਕੁਮਾਰ ਥਿੰਦ, ਸ੍ਰੀ ਅਮਿਤ ਕੁਮਾਰ, ਸ੍ਰੀ ਪੁਨੀਤ ਗੋਇਲ, ਸ੍ਰੀ ਮੁਹੰਮਦ ਇਸ਼ਫਾਕ, ਸ੍ਰੀ ਭੁਪਿੰਦਰ ਪਾਲ ਸਿੰਘ, ਸ੍ਰੀ ਕੁਮਾਰ ਸੌਰਭ ਰਾਜ, ਸ੍ਰੀ ਬੀ. ਸ੍ਰੀਨਿਵਾਸਨ, ਸ੍ਰੀ ਭੁਪਿੰਦਰ ਸਿੰਘ 99, ਸ੍ਰੀ ਕੇਸਵ ਹਿੰਗੋਨੀਆ ਅਤੇ ਸ੍ਰੀ ਵਿਨੀਤ ਕੁਮਾਰ ਉਨ੍ਹਾਂ ਆਈਏਐਸ ਅਧਿਕਾਰੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਅਬਜਰਵਰ ਨਿਯੁਕਤ ਕੀਤਾ ਗਿਆ ਹੈ।

ਡਾ ਰਾਜੂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਬਰਜਿੰਦਰ ਕੁਮਾਰ ਉੱਪਲ, ਸ੍ਰੀ ਕੁਲਦੀਪ ਸਿੰਘ, ਅਨੀਤਾ ਪੁੰਜ, ਸ੍ਰੀ ਬੀ. ਚੰਦਰ ਸ਼ੇਖਰ, ਸ੍ਰੀ ਅਮਰਦੀਪ ਸਿੰਘ ਰਾਏ, ਸ੍ਰੀ ਰਾਮ ਸਿੰਘ, ਸ੍ਰੀ ਜੀ. ਨਾਗੇਸ਼ਵਰ ਰਾਓ, ਸ੍ਰੀ ਗੌਤਮ ਚੀਮਾ, ਸ੍ਰੀ ਐਮ.ਐਫ. ਫਾਰੂਕੀ, ਸ੍ਰੀ ਵਿਭੂ ਰਾਜ, ਸ੍ਰੀ ਲਕਸ਼ਮੀ ਕਾਂਤ ਯਾਦਵ, ਸ੍ਰੀ ਅਰੁਣ ਪਾਲ ਸਿੰਘ, ਸ੍ਰੀ ਸ਼ਿਵੈ ਕੁਮਾਰ ਵਰਮਾ ਅਤੇ ਸ੍ਰੀ ਬਾਬੂ ਲਾਲ ਮੀਨਾ ਉਨ੍ਹਾਂ ਆਈਪੀਐਸ ਅਧਿਕਾਰੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਪੁਲਿਸ ਅਬਜਰਵਰ ਨਿਯੁਕਤ ਕੀਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਠਿੰਡਾ ‘ਚ ਸਰਕਾਰੀ ਸਕੂਲ ਦੇ 10 ਅਧਿਆਪਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਪੀ.ਐਸ.ਪੀ.ਸੀ.ਐਲ. ਘਰ ਘਰ ਨੌਕਰੀ ਯੋਜਨਾ ਦੇ ਲਾਗੂਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ: ਏ. ਵੇਣੂੰ ਪ੍ਰਸਾਦ