ਨਵੀਂ ਦਿੱਲੀ, 27 ਫਰਵਰੀ 2021 – ਇੱਕ ਨਾਮੀ ਨੈਸ਼ਨਲ ਮੀਡੀਆ ਚੈਨਲ ਦੇ ਸੀਨੀਅਰ ਰਿਪੋਰਟਰ ਰਕਸ਼ਿਤ ਸਿੰਘ ਨੇ ਕਿਸਾਨਾਂ ਦੇ ਹੱਕ ‘ਚ ਆਪਣੀ ਨੌਕਰੀ ਛੱਡ ਦਿੱਤੀ ਹੈ। ਰਕਸ਼ਿਤ ਸਿੰਘ ਨੇ ਕਿਸਾਨ ਮਹਾਂਪੰਚਾਇਤ ਦੇ ਪਲੇਟਫਾਰਮ ‘ਤੇ ਚੜ੍ਹ ਕੇ ਨੌਕਰੀ ਛੱਡਣ ਦਾ ਐਲਾਨ ਕੀਤਾ। ਰਕਸ਼ਿਤ ਮੇਰਠ ‘ਚ ਕਿਸਾਨਾਂ ਦੀ ਮਹਾਪੰਚਾਇਤ ਦਾ ਕਵਰ ਕਰਨ ਲਈ ਪਹੁੰਚਿਆ ਹੋਇਆ ਸੀ। ਉਸਨੇ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਪੱਤਰਕਾਰੀ ਕਰ ਰਿਹਾ ਹੈ। ਮੈਂ ਪੱਤਰਕਾਰੀ ਦੀ ਚੋਣ ਇਸ ਲਈ ਕੀਤੀ ਕਿਉਂਕਿ ਮੈਂ ਸੱਚ ਦਿਖਾਉਣਾ ਚਾਹੁੰਦਾ ਸੀ, ਪਰ ਮੈਨੂੰ ਸੱਚ ਦਿਖਾਉਣ ਦੀ ਆਗਿਆ ਨਹੀਂ ਸੀ। ਮੈਂ ਅਜਿਹੀ ਨੌਕਰੀ ‘ਤੇ ਲੱਤ ਮਾਰਦਾ ਹਾਂ।
ਇਸ ਦੇ ਨਾਲ ਹੀ ਰਕਸ਼ੀਤ ਨੇ ਕਿਹਾ ਕਿ ਅਜਿਹਾ ਕਰਨ ਤੋਂ ਬਾਅਦ ਹੁਣ ਉਸ ਖਿਲਾਫ ਕੇਸ ਦਰਜ ਕੀਤੇ ਜਾਣਗੇ। ਜੇ ਤੁਸੀਂ ਸੱਚ ਦਿਖਾਉਣਾ ਬੰਦ ਕਰ ਦਿੰਦੇ ਹੋ ਤਾਂ ਇਹ ਵੀ ਝੂਠ ਹੈ ਅਤੇ ਮੈਂ ਇਸ ਝੂਠ ਦੇ ਵਿਰੁੱਧ ਹਾਂ। ਉਸ ਨੇ ਅੱਗੇ ਕਿਹਾ ਕਿ ਜਦੋਂ ਮੇਰਾ ਬੱਚਾ ਮੈਨੂੰ ਪੁੱਛੇਗਾ ਕਿ ਜਦੋਂ ਦੇਸ਼ ਵਿੱਚ ਅਣ-ਐਲਾਨੀ ਐਮਰਜੈਂਸੀ ਸੀ ਤਾਂ ਤੁਸੀਂ ਕਿੱਥੇ ਸੀ, ਮੈਂ ਹਿੱਕ ਠੋਕ ਕੇ ਕਹਾਂਗਾ ਕਿ ਮੈਂ ਦੇ ਕਿਸਾਨਾਂ ਦੇ ਨਾਲ ਖੜਾ ਸੀ।