ਨਵੀਂ ਦਿੱਲੀ, 26 ਜਨਵਰੀ 2021 – ਨੋਇਡਾ ਦੇ ਸੈਕਟਰ 14 ਏ ਚਿਲਾ ਬਾਰਡਰ ‘ਤੇ ਇਕ ਸਟੰਟ ਦੌਰਾਨ ਇਕ ਹਾਦਸਾ ਵਾਪਰ ਗਿਆ। ਦਰਅਸਲ, ਕੁਝ ਕਿਸਾਨ ਟਰੈਕਟਰ ਮਾਰਚ ਦੌਰਾਨ ਸਟੰਟ ਕਰ ਰਹੇ ਸਨ। ਇਸ ਦੌਰਾਨ ਹੀ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਪਲਟ ਗਿਆ। ਇਸ ਦੌਰਾਨ ਇਸ ਘਟਨਾ ਵਿੱਚ ਮੈਟਰੋਪੋਲੀਟਨ ਦੇ ਪ੍ਰਧਾਨ ਰਾਜੀਵ ਨਗਰ ਜ਼ਖਮੀ ਹੋ ਗਏ ਹਨ, ਹਾਲਾਂਕਿ ਕਿਸੇ ਨੂੰ ਇਸ ਹਾਦਸੇ ਵਿੱਚ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ। ਇਸ ਦੇ ਨਾਲ ਹੀ ਮੌਕੇ ‘ਤੇ ਮੌਜੂਦ ਸੈਂਕੜੇ ਕਿਸਾਨਾਂ ਨੇ ਟਰੈਕਟਰ ਸਿੱਧਾ ਕੀਤਾ।