ਲੁਧਿਆਣਾ ਦੇ ਅਨਿਲ ਅਰੋੜਾ ਵੱਲੋਂ ਹਫ਼ਤਿਆਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਮੰਦੇ ਬੋਲ ਬੋਲੇ ਸਨ ਜਿਸ ਤੋਂ ਬਾਅਦ ਉਸਦਾ ਵਿਰੋਧ ਬਹੁਤ ਹੋਇਆ ਅਤੇ ਲੁਧਿਆਣਾ ਦਾ ਸਮਰਾਲਾ ਚੌਂਕ ਵੀ ਬੰਦ ਕੀਤਾ ਗਿਆ ਤਾਂ ਜੋ ਪ੍ਰਸ਼ਾਸਨ ‘ਤੇ ਦਬਾਅ ਵਧਾਇਆ ਜਾ ਸਕੇl ਪੁਲਿਸ ਵੱਲੋਂ ਅਨਿਲ ਅਰੋੜਾ ਦੇ ਸਿਰ ਉੱਤੇ 1 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਹੋਇਆ ਹੈl ਫਿਲਹਾਲ ਅਨਿਲ ਅਰੋੜਾ ਦੀ ਗ੍ਰਿਫ਼ਤਾਰੀ ਤਾਂ ਨਹੀਂ ਹੋਈ ਪਰ ਇਸ ਮਾਮਲੇ ਵਿੱਚ 11 ਲੱਖ ਰੁਪਏ ਦੀ ਕਹਾਣੀ ਸਾਹਮਣੇ ਜਰੂਰ ਆਈ ਹੈl
ਲੁਧਿਆਣਾ ਪੁਲਿਸ ਨੇ ਇੱਕ ਸ਼ਖਸ ਜਿਸਦਾ ਨਾਮ ਉਮੇਸ਼ ਗਾਂਧੀ ਹੈ, ਨੂੰ ਗ੍ਰਿਫ਼ਤਾਰ ਕੀਤਾ ਹੈl ਉਮੇਸ਼ ਗਾਂਧੀ ਨੇ ਅਨਿਲ ਅਰੋੜਾ ਨੂੰ ਫਰਾਰ ਹੋਣ ਲਈ 1 ਲੱਖ ਰੁਪਏ ਦੀ ਮਦਦ ਕੀਤੀ ਸੀ ਅਤੇ ਉਸਦੇ ਖਾਤੇ ਵਿੱਚ 1 ਲੱਖ ਰੁਪਏ ਭੇਜੇ ਸਨl ਇਸ ਤੋਂ ਇਲਾਵਾ ਭਗੜੇ ਅਨਿਲ ਅਰੋੜਾ ਦੀ ਰਿਸਤੇਦਾਰ ਸਾਲੇਹਾਰ ਦੇ ਘਰੋਂ ਬੈਗ ਵਿੱਚੋਂ 10 ਲੱਖ ਰੁਪਏ ਬਰਾਮਦ ਹੋਏ ਹਨ ਜੋ ਅਨਿਲ ਅਰੋੜਾ ਨੇ ਰੱਖੇ ਸਨ ਅਤੇ ਉਮੇਸ਼ ਗਾਂਧੀ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਉਸਨੂੰ ਜਬਤ ਕਰ ਲਿਆ ਹੈl ਹੁਣ ਪੁਲਿਸ ਇਸ 11 ਲੱਖ ਰੁਪਏ ਦੇ ਪਿੱਛੇ ਦੀ ਵੀ ਪੂਰੀ ਕਹਾਣੀ ਸਾਹਮਣੇ ਲਿਆਉਣ ਸੀ ਕੋਸ਼ਿਸ਼ ਕਰ ਰਹੀ ਹੈ ਅਤੇ ਉਮੇਸ਼ ਨੇ 1 ਲੱਖ ਰੁਪਇਆ ਅਨਿਲ ਨੂੰ ਕਿਸਦੇ ਕਹੇ ‘ਤੇ ਭੇਜੇ ਸਨl
ਜ਼ਿਕਰਯੋਗ ਹੈ ਕਿ ਸਿੱਖ ਜਥੇਬੰਦੀਆਂ ਵੱਲੋਂ ਲੁਧਿਆਣਾ ਪੁਲਿਸ ‘ਤੇ ਦਬਾਅ ਪਾਉਣ ਲਈ ਧਰਨਾ ਵੀ ਦਿੱਤਾ ਸੀ ਅਤੇ 48 ਘੰਟਿਆਂ ਦਾ ਸਮਾਂ ਵੀ ਦਿੱਤਾ ਸੀ, ਪਰ 48 ਘੰਟੇ ਦਾ ਸਮਾਂ ਵੀ ਪੂਰਾ ਹੋਇਆ ਅਤੇ ਅਨਿਲ ਅਰੋੜਾ ਦੀ ਗ੍ਰਿਫ਼ਤਾਰੀ ਵੀ ਨਹੀਂ ਹੋਈl ਇਸ ਦੌਰਾਨ ਇੱਕ ਅਫ਼ਵਾਹ ਵੀ ਫੈਲਾਈ ਗਈ ਸੀ ਕਿ ਅਨਿਲ ਅਰੋੜਾ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ, ਹੋ ਸਕਦਾ ਹੈ ਇਹ ਅਫ਼ਵਾਹ ਜਾਣ ਬੁੱਝ ਫੈਲਾਈ ਗਈ ਹੋਵੇl ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਈ ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਹੈ ਪਰ ਅਨਿਲ ਅਰੋੜਾ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਅਤੇ ਵੱਖ ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈl
https://www.facebook.com/thekhabarsaar/