ਸਿੱਧੂ ਕਰਦੇ ਰਹੇ ਵਿਰੋਧ ਤੇ ਹੁਣ ਪੰਜਾਬ ਦੇ ਐਡਵੋਕੇਟ ਜਰਨਲ APS Deol ਵੱਲੋਂ ਅਸਤੀਫ਼ਾ

ਪੰਜਾਬ ਸਰਕਾਰ ਦੇ ਐਡਵੋਕੇਟ ਜਰਨਲ ਏ.ਪੀ.ਐੱਸ. ਦਿਓਲ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈl ਏ.ਪੀ.ਐੱਸ. ਦਿਓਲ ਦੀ ਨਿਯੁਕਤੀ ਨੂੰ ਲੈ ਨਵਜੋਤ ਸਿੰਘ ਸਿੱਧੂ ਵੱਲੋਂ ਬਹੁਤ ਵਿਰੋਧ ਕੀਤਾ ਗਿਆ ਸੀ ਅਤੇ ਸੁਣਵਾਈ ਨਾ ਕੀਤੇ ਜਾਣ ਕਾਰਨ ਨਵਜੋਤ ਸਿੱਧੂ ਨੇ ਹਾਈਕਮਾਨ ਅੱਗੇ ਅਸਤੀਫ਼ਾ ਭੇਜ ਦਿੱਤਾ ਸੀl ਹਾਲਾਂਕਿ ਅਸਤੀਫ਼ਾ ਨਾ-ਮਨਜ਼ੂਰ ਕੀਤਾ ਗਿਆ ਪਰ ਹੁਣ ਜਿਸ ਐਡਵੋਕੇਟ ਜਰਨਲ ਏ.ਪੀ.ਐੱਸ. ਦਿਓਲ ਦਾ ਵਿਰੋਧ ਕਰ ਰਹੇ ਸਨ ਉਹਨਾਂ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਹੈl ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੱਲੋਂ ਏ.ਪੀ.ਐੱਸ. ਦਿਓਲ ਨੂੰ ਪੰਜਾਬ ਦੇ ਐਡਵੋਕੇਟ ਜਰਨਲ ਨਿਯੁਕਤ ਕੀਤਾ ਗਿਆ ਸੀl

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਰ ਜਾਵਾਂਗਾ ਪਰ ਆਪਣੇ ਮਕਸਦ ਤੋਂ ਪਿੱਛੇ ਨਹੀਂ ਹਟਾਂਗਾ, ਨਵਜੋਤ ਸਿੱਧੂ ਨੇ ਕਿਹਾ ਤੁਹਾਡਾ ਦਰਦ ਮੇਰਾ ਦਰਦ ਹੈ

CM ਚੰਨੀ ਨੇ ਪੰਜਾਬੀਆਂ ਨੂੰ ਦਿੱਤੀ ਦੀਵਾਲੀ ਦੀਆਂ ਮੁਬਾਰਕਾਂ, ਪ੍ਰੈਸ ਕਾਨਫਰੰਸ ‘ਚ ਸਸਤੀ ਬਿਜਲੀ ਦਾ ਐਲਾਨ, ਮੁਲਾਜ਼ਮਾਂ ਲਈ ਪਹਿਲਾਂ ਐਲਾਨ