ਦੀਪਕ ਟੀਨੂੰ ਫਰਾਰ ਮਾਮਲਾ: ਰਾਜਸਥਾਨ ਦੇ ਹਨੂੰਮਾਨ ਤੋਂ ਹੋਈ ਗੈਂਗਸਟਰ ਨੂੰ ਗੱਡੀ ਦੇਣ ਵਾਲੇ ਦੀ ਗ੍ਰਿਫਤਾਰੀ

ਮਾਨਸਾ, 2 ਨਵੰਬਰ 2022 – ਮਾਨਸਾ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਚ ਗੈਂਗਸਟਰ ਦੀਪਕ ਟੀਨੂੰ ਦੇ ਭਰਾ ਬਿੱਟੂ ਭਿਵਾਨੀ ਦਾ ਅਦਾਲਤ ਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਲਿਆ ਸੀ ਜੋ ਅੱਜ ਰਿਮਾਂਡ ਖਤਮ ਹੋਣ ਤੇ ਮੁੜ ਅਦਾਲਤ ਚ ਪੇਸ਼ ਕੀਤਾ ਜਾਵੇਗਾ।

ਇਸਤੋਂ ਇਲਾਵਾ ਮਾਨਸਾ ਪੁਲਿਸ ਨੇ ਇੱਕ ਹੋਰ ਰਾਜਸਥਾਨ ਦੇ ਹਨੂੰਮਾਨ ਦੇ ਰਹਿਣ ਵਾਲੇ ਸਰਬਜੋਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਬਿੱਟੂ ਭਿਵਾਨੀ ਦੇ ਨਾਲ ਅੱਜ ਮਾਨਸਾ ਕੋਰਟ ਚ ਪੇਸ਼ ਕੀਤਾ ਜਾਵੇਗਾ, ਇਨ੍ਹਾਂ ਦੋਵੇ ਅਰੋਪੀਆਂ ਦਾ ਮਾਨਸਾ ਦੇ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ ਹੈ।

ਪਤਾ ਲੱਗਾ ਹੈ ਕਿ ਦੀਪਕ ਟੀਨੂੰ ਮਾਨਸਾ ਪੁਲਿਸ ਦੀ ਹਿਰਾਸਤ ਚੋਂ ਫਰਾਰ ਹੋਣ ਤੋਂ ਬਾਅਦ ਰਾਜਸਥਾਨ ਦੇ ਹਨੂੰਮਾਨ ਵਿਖੇ ਸਰਵਜੋਤ ਸਿੰਘ ਕੋਲ ਗੱਡੀ ਲੈਣ ਲਈ ਗਿਆ ਸੀ। ਦੀਪਕ ਤੈਨੂੰ ਤੋਂ ਪੁੱਛ ਗਿੱਛ ਦੌਰਾਨ ਸਰਬਜੋਤ ਦਾ ਨਾਂਅ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤ ਤੇ ਬੰਗਲਾਦੇਸ਼ ਵਿਚਾਲੇ ਮੈਚ ਅੱਜ, ਇਹ 3 ਖਿਡਾਰੀ ਭਾਰਤ ਲਈ ਹੋ ਸਕਦੇ ਨੇ ਖ਼ਤਰਾ

ਅਮਰੀਕੀ ਰੈਪਰ ਟੇਕਆਫ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ