ਆਮ ਆਦਮੀ ਪਾਰਟੀ ਨੂੰ ਜਲਦ ਮੁੱਖ ਮੰਤਰੀ ਦਾ ਚਿਹਰਾ ਮਿਲ ਸਕਦਾ ਹੈ, ਅਰਵਿੰਦ ਕੇਜਰੀਵਾਲ ਵੱਲੋਂ ਵੱਡਾ ਐਲਾਨ ਕੀਤਾ ਜਾ ਸਕਦਾ ਹੈ। ਅਰਵਿੰਦ ਕੇਜਰੀਵਾਲ ਦਿੱਲੀ ਤੋਂ ਪੰਜਾਬ ਪਹੁੰਚੇ, ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਹਨਾਂ ਨਾਲ ਭਗਵੰਤ ਮਾਨ ਵੀ ਨਜ਼ਰ ਆਏ। ਆਮ ਆਦਮੀ ਪਾਰਟੀ ਪੰਜਾਬ ਵਿੱਚ ਕਈ ਵੱਡੇ ਆਗੂ ਵੀ ਸ਼ਾਮਲ ਹੋ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਸੇਵਾ ਸਿੰਘ ਸੇਖਵਾਂ ਨਾਲ ਵੀ ਮੁਲਾਕਾਤ ਕਰਨਗੇ ਅਤੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦੀ ਗੱਲ ਬਾਤ ਕੀਤੀ ਜਾ ਸਕਦੀ ਹੈ। ਪਾਰਟੀ ਨੂੰ ਪੰਜਾਬ ਦੀ ਸੱਤਾ ਸਮਝਣ ਵਾਲੇ ਪੁਰਾਣੇ ਸਿਆਸੀ ਲੀਡਰਾਂ ਦੀ ਬਹੁਤ ਜ਼ਰੂਰਤ ਹੈ ਇਸ ਲਈ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਸੇ ਦੇ ਨਾਲ ਭਗਵੰਤ ਮਾਨ ਨਾਲ ਵੀ ਖੁੱਲ੍ਹ ਕੇ ਗੱਲਬਾਤ ਹੋਵੇਗੀ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਭਗਵੰਤ ਮਾਨ ਕੁਝ ਚੁੱਪ ਅਤੇ ਪਾਰਟੀ ਤੋਂ ਵੱਖਰੇ ਨਜ਼ਰ ਆ ਰਹੇ ਹਨ। ਚਰਚਾ ਚੱਲ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਇਸ ਵਾਰ ਪਾਰਟੀ ਲਈ ਮੁੱਖ ਮੰਤਰੀ ਦਾ ਚਿਹਰਾ ਵੀ ਐਲਾਨ ਸਕਦੇ ਹਨ। ਭਗਵੰਤ ਮਾਨ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਅਰਵਿੰਦ ਕੇਜਰੀਵਾਲ ਦੇ ਨਾਲ ਹੀ ਨਜ਼ਰ ਆਏ ਤਾਂ ਹੋ ਸਕਦਾ ਕਈ ਗੱਲਾਂ ‘ਤੇ ਵਿਚਾਰ ਚਰਚਾ ਸ਼ੁਰੂ ਵੀ ਹੋ ਗਈ ਹੋਵੇ। ਸੇਵਾ ਸਿੰਘ ਸੇਖਵਾਂ ਪੰਜਾਬ ਦੇ ਇੱਕ ਪੁਰਾਣੇ ਅਤੇ ਉਘੇ ਸਿਆਸੀ ਲੀਡਰ ਹਨ ਅਤੇ ਉਹ ਪਿਛਲੀ ਬਾਦਲ ਸਰਕਾਰ ਵਿੱਚ ਕੈਬਿਨਟ ਮੰਤਰੀ ਵੀ ਰਹਿ ਚੁੱਕੇ ਹਨ।

ਰਵੀਨੀਦ ਕੇਜਰੀਵਾਲ ਜਦੋਂ ਪਿਛਲੀ ਵਾਰ ਪੰਜਾਬ ਆਏ ਸਨ ਤਾਂ ਸਸਤੀ ਬਿਜਲੀ ਦੇ ਨਾਲ ਨਾਲ ਕਈ ਹੋਰ ਐਲਾਨ ਕੀਤੇ ਸਨ ਜਿਸ ਮਗਰੋਂ ਪੰਜਾਬ ਦੀ ਸੱਤਾ ਵਿੱਚ ਤੇਜ਼ੀ ਦੇਖਣ ਨੂੰ ਮਿਲੀ। 300 ਯੂਨਿਟ ਮਹੀਨੇ ਦਾ ਫ੍ਰੀ ਬਿਜਲੀ ਦਾ ਐਲਾਨ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ 400 ਯੂਨਿਟ ਮੁਫ਼ਤ ਬਿਜਲੀ ਐਲਾਨ ਕਰਨੀ ਪਈ। ਨਵਜੋਤ ਸਿੱਧੂ ਨੂੰ ਮੁਫ਼ਤ ਬਿਜਲੀ ਦੀ ਥਾਂ 3 ਰੁਪਏ ਪ੍ਰਤੀ ਯੂਨਿਟ ਦੇਣ ਦੀ ਗੱਲ ਆਖੀ। ਇਸ ਵਾਰ ਅਰਵਿੰਦ ਕੇਜਰੀਵਾਲ ਪੰਜਾਬ ਆਏ ਹਨ ਤਾਂ ਹੋਰ ਵੀ ਬਹੁਤ ਐਲਾਨ ਕੀਤੇ ਜਾ ਸਕਦੇ ਹਨ। ਇਸੇ ਕਾਰਨ ਹ ਰ ਸਿਆਸੀ ਲੀਡਰ ਤੇ ਪਾਰਟੀ ਦੀ ਅਰਵਿੰਦ ਕੇਜਰੀਵਾਲ ਉੱਤੇ ਨਜ਼ਰ ਬਣੀ ਹੋਈ ਹੈ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ
