ਪੰਜਾਬ ਦੇ ਵਪਾਰੀਆਂ ਅੱਗੇ ਅਰਵਿੰਦ ਕੇਜਰੀਵਾਲ ਨੇ ਰੁਪਇਆਂ ਦੀ ਥਾਂ ਰੱਖੀ ਹੋਰ ਮੰਗ, 1 ਅਪ੍ਰੈਲ ਲਈ ਕੀਤਾ ਵੱਡਾ ਵਾਅਦਾ

ਪੰਜਾਬ ਕੋਲ ਸੂਬਾ ਹੋਣ ਦਾ ਪੂਰਾ ਹੱਕ ਹੈ ਅਤੇ ਅਸੀਂ ਇਸੇ ਹੱਕ ਨੂੰ ਵਰਤਦਿਆਂ ਪੰਜਾਬ ਅਤੇ ਪੰਜਾਬੀਆਂ ਲਈ ਪੂਰੇ ਖੁੱਲ੍ਹੇ ਤਰੀਕੇ ਨਾਲ ਕੰਮ ਕਰਾਂਗੇ, ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾl ਅਰਵਿੰਦ ਕੇਜਰੀਵਾਲ ਬਠਿੰਡਾ ਵਿਖੇ ਪਹੁੰਚੇ ਅਤੇ ਐਲਾਨ ਕੀਤਾ ਕਿ ਉਹ ਪੰਜਾਬ ਲਈ ਖੁੱਲ੍ਹੇ ਤਰੀਕੇ ਨਾਲ ਕੰਮ ਕਰ ਸਕਦੇ ਹਨ ਕਿਉਂਕਿ ਪੰਜਾਬ ਇੱਕ ਪੂਰਨ ਸੂਬਾ ਹੈ ਨਾ ਕਿ ਦਿੱਲੀ ਵਾਂਗ ਜੋ ਅੱਧਾ ਕੇਂਦਰ ਸਰਕਾਰ ਕੋਲ ਹੈl

ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਵਪਾਰੀਆਂ ਤੋਂ ਰੁਪਏ ਨਹੀਂ ਚਾਹੁੰਦੇ ਬਲਕਿ ਉਹਨਾਂ ਦਾ ਸਾਥ ਚਾਹੁੰਦੇ ਹਨ ਤਾਂ ਜੋ ਪੰਜਾਬ ਵਿੱਚ ਕਾਰੋਬਾਰ ਵੱਧ ਸਕੇ ਅਤੇ ਕਾਰੋਬਾਰੀਆਂ ਨੂੰ ਫਾਇਦਾ ਮਿਲੇl ਚੋਣਾਂ ਰੋਣ ਪਹਿਲਾਂ ਹੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਉਹ ਪੰਜਾਬ ਲਈ 1 ਅਪ੍ਰੈਲ ਤੋਂ ਕੰਮ ਸ਼ੁਰੂ ਕਰ ਦੇਣਗੇ, ਯਾਨੀ ਕਿ ਅਰਵਿੰਦ ਕੇਜਰੀਵਾਲ ਨੇ 2022 ਦੀਆਂ ਚੋਣਾਂ ਵਿੱਚ ਆਪਣੀ ਪਾਰਟੀ ਦੀ ਜਿੱਤ ਨੂੰ ਯਕੀਨੀ ਮੰਨ ਲਿਆ ਹੈl

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਨੇ ਸੱਦੀ ਮੰਤਰੀ ਮੰਡਲ ਦੀ ਮੀਟਿੰਗ, ਚੜ੍ਹਦੀ ਨਵੰਬਰ ਨੂੰ ਲਏ ਜਾਣਗੇ ਅਹਿਮ ਫੈਸਲੇ!

ਖਿਡਾਰੀਆਂ ਲਈ ਪੰਜਾਬ ਸਰਕਾਰ ਕਰ ਰਹੀ ਵੱਡਾ ਉਪਰਾਲਾ, ਹਾਕੀ ਨੂੰ ਮੁੜ ਤੋਂ ਮਿਲੇਗਾ ਬਾਦਸ਼ਾਹੀ ਦਾ ਖਿਤਾਬ