ਕੇਂਦਰ ਸਰਕਾਰ ED ਸਮੇਤ ਭਾਵੇਂ ਸਾਰੀਆਂ ਜਾਂਚ ਏਜੰਸੀਆਂ ਭੇਜ ਦੇਣ ਪਰ ‘ਆਪ’ ਆਗੂਆਂ ਤੋਂ ਕੁਝ ਨਹੀਂ ਮਿਲਣਾ : ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਖਦਸ਼ਾ ਜਾਹਿਰ ਕੀਤਾ ਹੈ ਕਿ ‘ਆਪ’ ਆਗੂ ਸਤੇਂਦਰ ਜੈਨ ਦੇ ਘਰ ਕੇਂਦਰ ਸਰਕਾਰ ਵੱਲੋਂ ED ਦੀ ਰੇਡ ਕਰਵਾਈ ਜਾ ਸਕਦੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਭਾਵੇਂ ਕੇਂਦਰ ਸਰਕਾਰ ED ਦੇ ਨਾਲ ਨਾਲ ਬਾਕੀ ਕੇਂਦਰੀ ਏਜੰਸੀਆਂ ਨੂੰ ਵੀ ਜਾਂਚ ਲਈ ਭੇਜ ਦੇਣ ਪਰ ਸਾਡੇ ਕੋਲ ਕੁਝ ਨਹੀਂ ਮਿਲਣਾ। ਹਾਲਾਂਕਿ ED ਵੱਲੋਂ ਕੋਈ ਵੀ ਰੇਡ ਹਲੇ ਤੱਕ ਨਹੀਂ ਕੀਤੀ ਗਈ ਪਰ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਖਦਸ਼ਾ ਜਾਹਿਰ ਕੀਤਾ ਜਿਸ ਨਾਲ ਸਿਆਸਤ ਤੇਜ਼ ਹੋ ਗਈ।

ਭਾਜਪਾ ਨੇ ਕਿਹਾ ਜੇਕਰ ਆਮ ਆਦਮੀ ਪਾਰਟੀ ਦੇ ਆਗੂ ਸਾਫ ਹਨ ਤਾਂ ਫਿਰ ਕੇਜਰੀਵਾਲ ਡਰ ਕਿਓਂ ਰਹੇ ਹਨ। ਅਰਵਿੰਦ ਕੇਜਰੀਵਾਲ ਨੇ ਇਸੇ ਦੌਰਾਨ ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਵੀ ਨਿਸ਼ਾਨਾ ਸੜਿਆ ਅਤੇ ਕਿਹਾ ਕਿ ਉਹ ਚਰਨਜੀਤ ਚੰਨੀ ਵਾਂਗ ਬੌਖਲਾਉਣਗੇ ਨਹੀਂ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇੱਕ ਕਲਿੱਕ ਅਤੇ ਪਤਾ ਕਰੋ ਤੁਹਾਡਾ ਉਮੀਦਵਾਰ ਕਿੰਨਾ ਦਾਗੀ ਹੈ ? ਕਿੰਨੇ ਤੇ ਕਿਹੜੇ ਪਰਚੇ ਦਰਜ ?

ਕੈਪਟਨ ਅਮਰਿੰਦਰ ਸਿੰਘ ਨੇ ਐਲਾਨੇ 37 ਵਿਚੋਂ 22 ਉਮੀਦਵਾਰਾਂ ਦਾ ਐਲਾਨ