CM ਕੇਜਰੀਵਾਲ ਦਾ CM ਚੰਨੀ ‘ਤੇ ਵਾਰ, “ਅਸੀਂ ‘ਬੱਸ’ ਅਤੇ ‘ਸਰਕਾਰ’ ਦੋਵੇਂ ‘ਮਾਫੀਆ ਮੁਕਤ‘ ਚਲਾਉਂਦੇ ਹਾਂ”

ਅਰਵਿੰਦ ਕੇਜਰੀਵਾਲ ਉੱਤੇ ਲਗਾਤਾਰ ਪੰਜਾਬ ਦੇ ਸਿਆਸੀ ਆਗੂਆਂ ਵੱਲੋਂ ਤਿੱਖੇ ਵਾਰ ਕੀਤੇ ਜਾ ਰਹੇ ਹਨ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਇਹ ਵੀ ਕਿਹਾ ਗਿਆ ਸੀ ਅਰਵਿੰਦ ਕੇਜਰੀਵਾਲ ਨੂੰ ਨਾ ਤਾਂ ਬੱਸਾਂ ਚਲਾਉਣੀਆਂ ਆਉਂਦੀਆਂ ਅਤੇ ਨਾ ਹੀ ਸਰਕਾਰ ਚਲਾਉਣੀ ਆਉਂਦੀ ਹੈ। ਇਸਦੇ ਵਿਰੁੱਧ ਵਿਰੋਧੀ ਪਾਰਟੀਆਂ ‘ਤੇ ਤਿੱਖਾ ਹਮਲਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ “ਅਸੀਂ ਬੱਸ ਅਤੇ ਸਰਕਾਰ ਦੋਵੇਂ ‘ਮਾਫੀਆ ਮੁਕਤ’ ਚਲਾਉਂਦੇ ਹਾਂ।” ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਅਤੇ ਮਾਫੀਆ ਰਾਜ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਲੋਕਾਂ ਨੂੰ ਸਥਿਰ ਅਤੇ ਇਮਾਨਦਾਰ ਸਰਕਾਰ ਦੇਵੇਗੀ।

ਚੰਡੀਗੜ ਨਗਰ ਨਿਗਮ ਚੋਣਾਂ ‘ਚ ਇਤਿਹਾਸਕ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਜਿੱਤ ਯਾਤਰਾ ਦੀ ਅਗਵਾਈ ਕਰਨ ਵੀਰਵਾਰ ਨੂੰ ਇਥੇ ਚੰਡੀਗੜ ਪੁੱਜੇ ਸਨ। ਕੇਜਰੀਵਾਲ ਮੋਹਾਲੀ ਏਅਰਪੋਰਟ ‘ਤੇ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਕੇਜਰੀਵਾਲ ਨੇ ਪਹਿਲੀ ਵਾਰ ਨਗਰ ਨਿਗਮ ਚੋਣਾਂ ਵਿੱਚ 14 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡੀ ਪਾਰਟੀ ਬਣਾਉਣ ਲਈ ਚੰਡੀਗੜ ਵਾਸੀਆਂ ਦਾ ਧੰਨਵਾਦ ਕੀਤਾ। ਉਨਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਉਨਾਂ ਦੇ ਭਰੋਸੇ ਤੇ ਖਰੀ ਉਤਰੇਗੀ ਅਤੇ ਦਿੱਲੀ ਵਾਂਗ ਚੰਡੀਗੜ ਵਿੱਚ ਵੀ ਬਦਲਾਅ ਲਿਆਵੇਗੀ। ਉਨਾਂ ਕਿਹਾ ਕਿ ਦਿੱਲੀ ਦੇ ਵਿਕਾਸ ਦੀ ਹਵਾ ਹੁਣ ਚੰਡੀਗੜ ਵਿੱਚ ਵੀ ਵਗੇਗੀ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਸ਼ਕਾਂ ਤੋਂ ਇਥੇ ਨਗਰ ਨਿਗਮ ‘ਤੇ ਰਾਜ ਕਰਨ ਵਾਲੀਆਂ ਪਾਰਟੀਆਂ ਕਾਂਗਰਸ ਅਤੇ ਭਾਜਪਾ ਵੱਲੋਂ ਸ਼ਹਿਰ ਵਿੱਚ ਗੰਦਗੀ ਦੇ ਢੇਰ ਲਗਾ ਕੇ ਜੋ ਇਸ ਖੂਬਸੂਰਤ ਸ਼ਹਿਰ ਦੇ ਅਕਸ ‘ਤੇ ਕਾਲਿਖ ਲਗਾਈ ਹੈ, ਉਸ ‘ਗੰਦਗੀ‘ ਨੂੰ ਆਮ ਆਦਮੀ ਪਾਰਟੀ ਸਾਫ ਕਰੇਗੀ। ਚੰਡੀਗੜ ਨਗਰ ਨਿਗਮ ‘ਚ ਸ਼ਹਿਰ ਦਾ ਮੇਅਰ ਬਣਾਉਣ ਦੇ ਸਵਾਲ ‘ਤੇ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਚੰਡੀਗੜ ‘ਚ ਆਮ ਆਦਮੀ ਪਾਰਟੀ ਆਪਣਾ ਮੇਅਰ ਬਣਾਏਗੀ, ਨਾਮ ਦਾ ਐਲਾਨ ਜਲਦ ਕਰਾਂਗੇ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਾਦਲਾਂ ਕੋਲ ਪੰਜਾਬ ਲਈ ਦੂਰ-ਦੂਰ ਤੱਕ ਦ੍ਰਿਸ਼ਟੀ ਨਹੀਂ, ਇਹਨਾਂ ਦੀ ਹਾਲਤ ਤਰਸਯੋਗ : ਮਾਨ

Omicron ਨਾਲ ਪਹਿਲੀ ਮੌਤ ! ਪੜ੍ਹੋ ਕੀ ਹੈ ਕਾਰਨ ਤੇ ਕਿੱਥੋਂ ਆਇਆ ਸੀ ਮਰੀਜ਼ !