ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਵਿੱਚ ਖੜ੍ਹਕੇ ਪੰਜਾਬ ਦੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਮਜ਼ਾਕ ਉਡਾਇਆ, ਉਹਨਾਂ ਨੂੰ ਚੋਰੀ ਨਾਲ ਜੋੜਿਆ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਆਪਣੇ ਹਲਕੇ ਵਿੱਚ ਉਹਨਾਂ ਦੇ ਗੁਆਂਢ ਵਿੱਚ ਰੇਤੇ ਦੀ ਚੋਰੀ ਹੁੰਦੀ ਹੈ। ਅਜਿਹਾ ਨਹੀਂ ਹੋ ਸਕਦਾ ਕਿ ਤੁਹਾਡੇ ਗੁਆਂਢ ਵਿੱਚ ਚੋਰੀ ਹੋ ਰਹੀ ਹੋਵੇ ਅਤੇ ਤੁਹਾਨੂੰ ਨਾ ਪਤਾ ਲੱਗੇ, ਜਾਂ ਫ਼ਿਰ ਤੁਸੀਂ ਖੁਦ ਚੋਰੀ ਕਰਵਾਉਂਦੇ ਹੋ ਜਾਂ ਫ਼ਿਰ ਉਸ ਚੋਰੀ ਵਿਚੋਂ ਹਿੱਸਾ ਲੈਂਦੇ ਹੋ। ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਸਰਕਾਰ, ਪੰਜਾਬ ਕਾਂਗਰਸ ਦਾ ਮਜ਼ਾਕ ਉਡਾਇਆ।

ਸੋਸ਼ਲ ਮੀਡੀਆ ਉੱਤੇ ਹੋ ਰਹੀਆਂ ਵਾਇਰਲ ਪੋਸਟਾਂ ਜਿਸ ਵਿੱਚ ਮੁੱਖ ਮੰਤਰੀ ਚੰਨੀ ਨੂੰ miss universe ਦਿਖਾਇਆ ਗਿਆ ਉਸ ਬਾਰੇ ਵੀ ਚਰਚਾ ਛੇੜੀ, ਇਹ ਵੀ ਕਿਹਾ ਕਿ ਚੰਨੀ ਸਾਬ੍ਹ ਤਾਂ ਲੋਕਾਂ ਨੂੰ ਬਾਥਰੂਮ ‘ਚ ਵੀ ਮਿਲਦੇ ਹਨ। ਅਰਵਿੰਦ ਕੇਜਰੀਵਾਲ ਵੱਲੋਂ ਇੱਕ ਤੋਂ ਬਾਅਦ ਇੱਕ ਕਰਕੇ ਪੰਜਾਬ ਦੇ ਮੁੱਖ ਮੰਤਰੀ ਖਿਲਾਫ਼ ਤਿੱਖੇ ਵਾਰ ਦਾਗੇ ਅਤੇ ਲੋਕਾਂ ਨੂੰ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਉਣ ਦੀ ਅਪੀਲ ਕੀਤੀ। ਕੇਜਰੀਵਾਲ ਨੇ ਕਿਹਾ ਕਿ ਨਾ ਉਹਨਾਂ ਨੂੰ ਧਾਰਾਂ ਕੱਢਣੀਆਂ ਨਹੀਂ ਆਉਂਦੀਆਂ, ਗੁਲੀ ਡੰਡਾ ਨਹੀਂ ਖੇਡਣਾ ਆਉਂਦਾ, ਟੇਂਟ ਲਗਾਉਣੇ ਨਹੀਂ ਆਉਂਦੇ ਪਰ ਚੰਗੇ ਸਕੂਲ ਬਣਾਉਣੇ ਅਤੇ ਮੁਫ਼ਤ ਬਿਜਲੀ, ਪਾਣੀ ਦੇਣਾ ਆਉਂਦਾ ਹੈ। ਮੈਂ ਨੌਜਵਾਨਾਂ ਲਈ ਕੰਮ ਕਰਨਾ ਜਾਣਦਾ ਹਾਂ।
https://www.facebook.com/thekhabarsaar/

