ਜੁਝਦਾ ਪੰਜਾਬ ਨਾਮ ਦੀ ਪਾਰਟੀ ਬਣਾਕੇ ਪੰਜਾਬੀ ਗਾਇਕ, ਲੇਖਕ, ਅਦਾਕਾਰ ਅਤੇ ਸਮਾਜ ਸੇਵੀਆਂ ਸਮੇਤ ਪੰਜਾਬੀ ਚਿੰਤਕਾਂ ਵੱਲੋਂ ਹਰ ਇੱਕ ਸਿਆਸੀ ਪਾਰਟੀ ਨੂੰ ਸਵਾਲ ਪੁੱਛੇl ਇਹਨਾਂ ਦਾ ਕਹਿਣਾ ਹੈ ਕਿ ਅੱਜ ਤੱਕ ਸਿਆਸੀ ਪਾਰਟੀਆਂ ਨੇ ਸਿਰਫ਼ ਗੱਲਾਂ ਕੀਤੀਆਂ, ਏਜੰਡਿਆਂ ‘ਤੇ ਕੰਮ ਕਿਉਂ ਨਹੀਂ ਹੋ ਰਿਹਾ? ਪਾਰਟੀ ਵਿੱਚੋਂ ਵਿਧਾਇਕ ਭੱਜ ਜਾਂਦੇ, ਪਾਰਟੀਆਂ ਬਦਲ ਲੈਂਦੇ, ਬਹੁਮਤ ਬਦਲ ਦਿੱਤੇ ਜਾਂਦੇ ਹਨ, ਮੁੱਖ ਮੰਤਰੀ ਬਦਲ ਦਿੱਤੇ ਜਾਂਦੇ ਹਨ, ਫ਼ਿਰ ਵੀ ਕੰਮ ਕਿਉਂ ਨਹੀਂ ਹੁੰਦੇ? ਨਵਜੋਤ ਸਿੱਧੂ ਕਹਿੰਦੇ ਹਨ ਸਾਡੇ ਨਾਲਚਰਚਾ ਕਰੋ, ਪਰ ਚਰਚਾ ਕਿਉਂ ਕਰੀਏ, ਤੁਹਾਡੇ ਕੋਲ 5 ਸਾਲ ਸੱਤਾ ਰਹੀ, ਕੀ ਕੰਮ ਕੀਤਾ, ਕੰਮ ਕਿਉਂ ਨਹੀਂ ਕੀਤਾ, ਤੁਸੀਂ ਆਪਣੇ ਹੀ ਏਜੰਡੇ ਕਿਉਂ ਲਾਗੂ ਨਹੀਂ ਕੀਤੇ?
ਅਸੀਂ ਪਾਰਟੀਆਂ ਦਾ ਸਾਥ ਦਿਆਂਗੇ ਪਰ ਸਭ ਕੁੱਝ ਲਿਖ਼ਤ ਵਿੱਚ ਹੋਵੇਗਾ, ਉਹ ਆਪਣੇ ਮੁੱਦਿਆਂ ਤੋਂ ਭੱਜ ਨਹੀਂ ਸਕਦੇ, ਕਾਨੂੰਨੀ ਰਾਹ ਅਖ਼ਤਿਆਰ ਕੀਤਾ ਜਾਵੇਗਾl ਅਮਿਤੋਜ ਮਾਨ ਨੇ ਕਿਹਾ ਕਿ ਅਸੀਂ ਕਿਸੇ ਨੇ ਵੀ ਚੋਣ ਨਹੀਂ ਲੜਨੀ, ਨਾ ਹੀ ਕਿਸੇ ਨੂੰ ਟਿਕਟ ਦਾ ਲਾਲਚ ਅਤੇ ਨਾ ਹੀ ਮੰਤਰੀ ਬਣਨ ਦਾ ਲਾਲਚ, ਸਾਡਾ ਕੰਮ ਪੰਜਾਬ ਦੇ ਹਾਲਾਤ ਸੁਧਾਰਨਾ ਹੈ ਅਤੇ ਇਸੇ ਲਈ ਅਸੀਂ ਇਕੱਠੇ ਹੋਏ ਹਾਂ, ਇੱਕ ਸਹਿਮਤੀ ਬਣਾਈ ਹੈl ਇਸ ਪਾਰਟੀ ਵਿੱਚ ਪੰਜਾਬੀ ਗਾਇਕ ਤੇ ਲੇਖਕ ਜਿੰਨਾਂ ਵਿੱਚ ਬੱਬੂ ਮਾਨ, ਰਣਜੀਤ ਬਾਵਾ, ਜੱਸ ਬਾਜਵਾ ਸਮੇਤ ਅਮਿਤੋਜ ਮਾਨ, ਗੁੱਲ ਪਨਾਗ, ਦਵਿੰਦਰ ਸ਼ਰਮਾ ਸਮੇਤ ਕਈ ਪੰਜਾਬੀ ਚਿੰਤਕ ਜੁੜੇ ਹਨ ਅਤੇ ਇਹਨਾਂ ਵੱਲੋਂ ਸਿੱਧਾ ਪੰਜਾਬ ਦੀ ਸਿਆਸਤ ਨੂੰ ਬਦਲਣ ਅਤੇ ਸਿਆਸਤ ਨੂੰ ਸੁਧਾਰਣ ਅਤੇ ਸਿਆਸਤ ਨੂੰ ਸਵਾਲ ਕਰਨਾ ਸ਼ੁਰੂ ਕੀਤਾ ਹੈl
ਆਮ ਆਦਮੀ ਪਾਰਟੀ ਬਾਰੇ ਬੋਲਦਿਆਂ ਗੁੱਲ ਪਨਾਗ ਨੇ ਕਿਹਾ ਕਿ ਜੋ ਇਹ ਦਲ ਬਣਿਆ ਹੈ ‘ਜੁਝਦਾ ਪੰਜਾਬ’ ਅਤੇ ਇਸ ਨਾਲ ਜੁੜੇ ਲੋਕ ਕਿਸੇ ਵੀ ਸਿਆਸੀ ਪਾਰਟੀ ਨਾਲ ਨਹੀਂ ਜੁੜਿਆl ਪੰਜਾਬ ਇੱਕ ਖੇਤੀ ਭਰਪੂਰ ਸਟੇਟ ਹੈ ਪਰ ਖੇਤੀ ਦੀ ਬੁਣਿਆਦੀ ਮਸਲਿਆਂ ‘ਤੇ ਕਦੇ ਹੱਲ ਨਹੀਂ ਨਿਕਲਿਆ, ਗੱਲਾਂ ਅਤੇ ਵਾਅਦੇ ਜਰੂਰ ਕੀਤੇ ਗਏ, ਕਦੇ ਕਿਸਾਨਾਂ ਨੂੰ ਹੱਲ ਨਹੀਂ ਮਿਲਿਆl ਸਾਰੀਆਂ ਪਾਰਟੀਆਂ ਤੋਂ, ਉਹਨਾਂ ਦੇ ਉਮੀਦਵਾਰਾਂ ਤੋਂ ਹਲਫ਼ਨਾਮਾ ਲਿਆ ਜਾਵੇਗਾ ਉਹਨਾਂ ਨੂੰ ਹੀ ਇਹ ਦਲ ਸਾਥ ਦੇਵੇ ਅਤੇ ਜੋ ਉਸਦੀ ਉਲੰਘਣਾ ਕਰੇਗਾ ਉਸ ਨਾਲ ਨਜਿੱਠਾਂਗੇl ਕਿਸਾਨਾਂ ਨਾਲ ਜੁੜਕੇ ਸਾਰੇ ਮਸਲੇ ਤਿਆਰ ਕੀਤੇ ਜਾਣਗੇ ਅਤੇ ਸਾਰੇ ਮੁੱਦੇ ਗੱਲਬਾਤ ਕਰਕੇ ਹੱਲ ਕਰਾਂਗੇl
https://www.facebook.com/thekhabarsaar/