ਨਵੀਂ ਦਿੱਲੀ, 19 ਮਾਰਚ 2021 – ਸ਼੍ਰੋਮਣੀ ਅਕਾਲੀ ਦਲ (ਬਾਦਲ ਦਲ) ਇੱਕ ਸਿਆਸੀ ਪਾਰਟੀ ਹੋਣ ਕਾਰਨ ਹੁਣ ਦਿੱਲੀ ਗੁ. ਪ੍ਰਬੰਧਕ ਕਮੇਟੀ ਚੋਣਾਂ ‘ਚ ਚੋਣ ਲੜ ਸਕਣਗੇ। ਇਹ ਹੁਕਮ ਦਿੱਲੀ ‘ਚ ਕੇਜਰੀਵਾਲ ਸਰਕਾਰ ਨੇ ਵੱਲੋਂ ਜਾਰੀ ਕੀਤੇ ਗਏ ਹਨ[ ਜ਼ਿਕਰਯੋਗ ਹੈ ਕਿ ਦਿੱਲੀ ਗੁ, ਕਮੇਟੀ ਦੀਆਂ ਆਉਣ ਵਾਲੇ ਅਪ੍ਰੈਲ ਮਹੀਨੇ ‘ਚ ਚੋਣਾਂ ਹੋਣ ਜਾ ਰਹੀਆਂ ਹਨ।
ਇਹਨਾਂ ਚੋਣਾਂ ‘ਚ ਹੁਣ ਕੇਵਲ ਧਾਰਮਿਕ ਪਾਰਟੀਆਂ ਨੂੰ ਹੋਣ ਲੜ ਸਕਣਗੀਆਂ। ਇਸ ਮਾਮਲੇ ‘ਚ ਦਿੱਲੀ ਸਰਕਾਰ ਨੇ ਆਪਣਾ ਕੁਝ ਸਮਾਂ ਪਹਿਲਾਂ ਜਾਰੀ ਕੀਤਾ ਆਰਡਰ ਵੀ ਰਿਵਾਈਜ਼ ਕੀਤਾ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਐਚ ਐਸ ਫੂਲਕਾ ਦੱਸਿਆ ਕਿ ਉਨ੍ਹਾਂ ਕੋਲ ਦਿੱਲੀ ਸਰਕਾਰ ਦਾ ਆਰਡਰ ਆਇਆ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਬਾਦਲ ਨੂੰ ਇੱਕ ਧਾਰਮਿਕ ਪਾਰਟੀ ਵਜੋਂ ਪਛਾਣ ਦੇ ਕੇ ਦਿੱਲੀ ਗੁ. ਕਮੇਟੀ ਦੀਆਂ ਚੋਣਾਂ ਲੜਨ ਦੀ ਇਜਾਜ਼ਤ ਦੇ ਦਿੱਤੀ ਸੀ ਤੇ ਹਾਈ ਕੋਰਟ ‘ਚ ਵੀ ਸਰਕਾਰ ਨੇ ਲਿਖ ਕੇ ਦੇ ਦਿੱਤਾ ਸੀ, ਪਰ ਫੂਲਕਾ ਦੁਆਰਾ ਸੋਸ਼ਲ ਮੀਡੀਆ ‘ਤੇ ਪਾਈ ਵੀਡੀੳ ਤੋਂ ਬਾਅਦ ਜਦੋਂ ਗੱਲ ਉੱਪਰ ਤੱਕ ਪਹੁੰਚੀ ਤਾਂ ਉਨ੍ਹਾਂ ਕੋਲ ਦਿੱਲੀ ਸਰਕਾਰ ਦੇ ਮੰਤਰੀ ਰਜਿੰਦਰਪਾਲ ਗੌਤਮ ਦਾ ਲਿਖਿਆ ਇੱਕ ਆਰਡਰ ਆਇਆ ਤੇ ਜਿਸ ‘ਚ ਲਿਖਿਆ ਗਿਆ ਕਿ ਇਹ ਸਿਸਟਮ ਬੰਦ ਹੋਣਾ ਚਾਹੀਦਾ ਤੇ ਸਿਰਫ ਧਾਰਮਿਕ ਪਾਰਟੀਆਂ ਹੀ ਚੋਣਾਂ ਲੜਨਗੀਆਂ ਤੇ ਇਹ ਸਿਸਟਮ ਅੱਗੇ ਤੋਂ ਫਾਲੋਅ ਨਹੀਂ ਕੀਤਾ ਜਾਏਗਾ।
ਫੂਲਕਾ ਨੇ ਕਿਹਾ ਕਿ ਕੱਲ੍ਹ ਇਹ ਕੇਸ ਹਾਈ ਕੋਰਟ ‘ਚ ਲੱਗਿਆ ਹੈ ਤੇ ਜਦੋਂ ਹਾਈ ਕੋਰਟ ‘ਚ ਇਸ ‘ਤੇ ਮੋਹਰ ਲੱਗ ਗਈ ਤਾਂ ਅਕਾਲੀ ਦਲ ਬਾਦਲ ਦਿੱਲੀ ਗੁ. ਕਮੇਟੀ ਚੋਣਾਂ ਨਹੀਂ ਲੜ ਸਕਣਗੇ। ਜੇਕਰ ਉਹ ਲਿਖ ਕੇ ਦੇਣਗੇ ਕਿ ਉਹ ਧਾਰਮਿਕ ਪਾਰਟੀ ਹੈ ਤਾਂ ਉਹ ਭਾਰਤੀ ਚੋਣ ਕਮਿਸ਼ਨ ਕੋਲ ਮੁੱਦਾ ਜਾਏਗਾ।
ਐਚ.ਐਸ.ਫੂਲਕਾ ਨੇ ਹੋਰ ਕੀ ਕਿਹਾ ? ਦੇਖੋ ਵੀਡੀਓ
https://www.facebook.com/PhoolkaHs/videos/306858054341803