ਲੁਧਿਆਣਾ ‘ਚ ਬੈਂਸ ਅਤੇ ਅਕਾਲੀ ਧੜੇ ਦੇ ਨੌਜਵਾਨ ਆਪਸ ‘ਚ ਉਲਝੇ, ਪੜ੍ਹੋ ਕੀ ਹੈ ਮਾਮਲਾ ?

ਲੁਧਿਆਣਾ, 16 ਮਈ 2021 – ਸਥਾਨਕ ਜਨਤਾ ਨਗਰ ਵਿਚ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਆਪਸ ਵਿਚ ਤਕਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਕਾਰਨ ਉੱਥੇ ਸਥਿਤੀ ਤਣਾਅਪੂਰਨ ਬਣ ਗਈ ਸੀ। ਜਾਣਕਾਰੀ ਅਨੁਸਾਰ ਗਲੀ ਦੀ ਉਸਾਰੀ ਦੇ ਉਦਘਾਟਨ ਨੂੰ ਲੈ ਕੇ ਦੋਵੇਂ ਧਿਰਾਂ ਦੇ ਨੌਜਵਾਨ ਆਪਸ ਵਿਚ ਉਲਝ ਪਏ। ਸੂਚਨਾ ਮਿਲਦੇ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚ ਗਏ ਹਨ। ਦੋਵਾਂ ਧਿਰਾਂ ਵਿਚਾਲੇ ਆਪਸ ਵਿਚ ਧੱਕਾ ਮੁੱਕੀ ਹੋਣ ਦੀ ਵੀ ਸੂਚਨਾ ਹੈ।

ਅਸਲ ‘ਚ ਕੋਟ ਮੰਗਲ ਸਿੰਘ ਇਲਾਕੇ ‘ਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਸਾਥੀਆਂ ਨਾਲ ਵਿਕਾਸ ਕਾਰਜਾਂ ਦਾ ਉਦਘਾਟਨ ਸ਼ੁਰੂ ਕੀਤਾ ਤਾਂ ਲੁਧਿਆਣਾ ਯੂਥ ਅਕਾਲੀ ਦਲ ਦੇ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਸਾਥੀ ਨਾਲ ਵਿਰੋਧ ਜਤਾਇਆ ਅਤੇ ਕਿਹਾ ਕਿ ਇਹ ਵਿਕਾਸ ਕਾਰਜ ਅਕਾਲੀ ਦਲ ਨੇ ਲੋਕਾਂ ਲਈ ਕੀਤਾ ਸੀ, ਇਸਦਾ ਸਿਹਰਾ ਇਹ ਕਿਉਂ ਲੈ ਰਹੇ ਹਨ। ਜਿਸ ਤੋਂ ਬਾਅਦ ਦੋਵਾਂ ਵਿਚਾਲੇ ਝੜਪ ਹੋ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਰਿਆਣਾ ‘ਚ 24 ਮਈ ਤੱਕ ਲਾਗੂ ਰਹੇਗਾ ਲਾਕਡਾਊਨ

ਲੁਧਿਆਣਾ ’ਚ ਫੇਰ ਵਧੀ ਕਰਫਿਊ ਦੀ ਮਿਆਦ, ਪੜ੍ਹੋ ਕਦੋਂ ਤੱਕ ਰਹਿਣਗੀਆਂ ਪਾਬੰਦੀਆਂ ?