ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਬਲਬੀਰ ਸਿੰਘ ਰਾਜੇਵਾਲ ਨੇ ਕੁਝ ਕਿਸਾਨ ਜਥੇਬੰਦੀਆਂ ਨਾਲ ਮਿਲਕੇ ਸੰਯੁਕਤ ਸਮਾਜ ਮੋਰਚਾ ਬਣਾਕੇ ਚੋਣ ਮੈਦਾਨ ‘ਚ ਨਿਤਰੇ ਅਤੇ ਕਿਆਸਅਰਾਈਂ ਸੀ ਕਿ ਕਿਸਾਨ ਆਮ ਆਦਮੀ ਪਾਰਟੀ ਨਾਲ ਮਿਲਕੇ ਚੋਣਾਂ ਲੜ ਸਕਦੇ ਹਨ। ਇਸੇ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਅਰਵਿੰਦ ਕੇਜਰੀਵਾਲ ਨੇ ਦੱਸਿਆ ਹੈ ਕਿ ਕਿਸਾਨਾਂ ਵੱਲੋਂ ਗਠਜੋੜ ਕਰਕੇ 60 ਤੋਂ 70 ਟਿਕਟਾਂ ਦੀ ਗੱਲ ਕੀਤੀ ਸੀ
ਪਰ ਕੇਜਰੀਵਾਲ ਨੇ ਕਿਹਾ ਸੀ ਕੇ ਜੋ ਬਚੀਆਂ ਹੋਈਆਂ ਸੀਟਾਂ ਹਨ ਉਹਨਾਂ ਵਿੱਚ 10 ਤੋਂ 15 ਸੀਟਾਂ ‘ਤੇ ਸਹਿਮਤੀ ਬਣ ਸਕਦੀ ਹੈ। ਇਸ ਸਭ ਤੋਂ ਬਾਅਦ ਕਿਸਾਨਾਂ ਅਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਨਹੀਂ ਹੋ ਸਕਿਆ ਅਤੇ ਬਲਬੀਰ ਰਾਜੇਵਾਲ ਵੱਲੋਂ ਆਪਣੇ ਤੌਰ ਤੇ 10 ਉਮੀਦਵਾਰਾਂ ਦੀ ਵੀ ਲਿਸਟ ਜਾਰੀ ਕੀਤੀ ਹੈ।
https://www.facebook.com/thekhabarsaar/