ਖੰਨਾ ਸ਼ਹਿਰ ਵਿੱਚ ਬਲਬੀਰ ਰਾਜੇਵਾਲ ਨੂੰ ਮੁੱਖ ਮੰਤਰੀ ਬਣਾਉਣ ਦੇ ਪੋਸਟਰ ਲੱਗੇ ਤਾਂ ਚਰਚਾ ਹਰ ਪਾਸੇ ਛਿੜ ਗਈ। ਖੰਨਾ ਸ਼ਹਿਰ ਵਿੱਚ ਲਗਾਤਾਰ ਸਿਆਸਤ ਲਈ ਹਲਚਲ ਹੋ ਰਹੀ ਹੈ। ਇਸਤੋਂ ਪਹਿਲਾਂ ਖੰਨਾ ਵਿਖੇ ਜੀ.ਟੀ. ਰੋਡ ਉੱਤੇ ਲੱਗੇ ਐੱਲ.ਈ.ਡੀ. ਸਾਈਨ ਬੋਰਡ ਉੱਤੇ ਕੈਪਟਨ ਅਮਰਿੰਦਰ ਖਿਲਾਫ਼ ਮੰਦੀ ਸ਼ਬਦਾਵਲੀ ਲਿਖੀ ਗਈ ਸੀ। ਖੰਨਾ ਤੋਂ ਇਹ ਦੂਜੀ ਵਾਰ ਹੈ ਜਿੱਥੇ ਸਿਆਸਤ ਨੂੰ ਲੈ ਕੇ ਚਰਚਾ ਛਿੜੀ। ਖੰਨਾ ਸ਼ਹਿਰ ਵਿੱਚ ਗਲੀਆਂ ਗਲੀਆਂ ਵਿੱਚ ਪੋਸਟਰ ਲਗਾਏ ਗਏ ਹਨ, ਜਿਸ ਉੱਤੇ ਲਿਖਿਆ, ‘ਕੀ ਤੁਸੀਂ ਚਾਹੁੰਦੇ ਹੋ ? ਅਗਲਾ CM ਹੋਵੇ ਬਲਬੀਰ ਸਿੰਘ ਰਾਜੇਵਾਲ।’
ਕਈ ਥਾਵਾਂ ਉੱਤੇ ਇਹ ਪੋਸਟਰ ਲੱਗੇ ਤਾਂ ਸਿਆਸਤ ਵੀ ਤੇਜ ਹੋਈ ਅਤੇ ਇਸਦੀ ਚਰਚਾ ਵੀ ਛਿੜੀ। ਪਰ ਬਲਬੀਰ ਰਾਜੇਵਾਲ ਵੱਲੋਂ ਪਹਿਲਾ ਹੀ ਇਸਦਾ ਐਲਾਨ ਕੀਤਾ ਹੋਇਆ ਕਿ ਉਹ ਸਿਆਸਤ ਵਿੱਚ ਨਹੀਂ ਆਉਣਗੇ। ਇਥੋਂ ਤੱਕ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਹਾ ਗਿਆ ਹੈ ਕਿ ਕਿਸਾਨ ਸਿਰਫ਼ ਅੰਦੋਲਨ ਕਰਨਗੇ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ। ਫਿਰ ਵੀ ਬਲਬੀਰ ਰਾਜੇਵਾਲ ਦੇ ਨਾਮ ਦੇ ਪੋਸਟਰ ਲਗਾਏ ਗਏ, ਇਸ ਲਈ ਚਰਚਾ ਛਿੜਨੀ ਲਾਜ਼ਮੀ ਹੋ ਗਈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ