ਗਜੇਂਦਰ ਸ਼ੇਖਾਵਤ, ਤਰੁਣ ਚੁੱਘ ਅਤੇ ਤਜਿੰਦਰ ਸਿੰਘ ਸਰਾਂ ਦੀ ਮੌਜੂਦਗੀ ਵਿੱਚ ਭਾਜਪਾ ਦਾ ਪੱਲਾ ਫੜ੍ਹਨ ਵਾਲੀ ਅਮਨਜੋਤ ਕੌਰ ਨਾਲ ਪਿਤਾ ਬਲਵੰਤ ਸਿੰਘ ਰਾਮੂਵਾਲੀਆ ਨੇ ਸਾਰੇ ਰਿਸ਼ਤੇ ਤੋੜ ਲਏ। ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਅਮਨਜੋਤ ਨੇ ਭਾਜਪਾ ਦਾ ਪੱਲਾ ਫੜ੍ਹਕੇ ਖ਼ੁਦਕੁਸ਼ੀ ਕੀਤੀ ਹੈ। ਬਲਵੰਤ ਸਿੰਘ ਰਾਮੂਵਾਲੀਆ ਨੇ ਆਪਣੀ ਧੀ ਨਾਲ ਰਾਜਨੀਤਕ ਸਮੇਤ ਪਰਿਵਾਰਕ ਰਿਸ਼ਤੇ ਤੱਕ ਤੋੜਨ ਦੀ ਗੱਲ ਆਖੀ। ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਅਮਨਜੋਤ ਕੌਰ ਉਹਨਾਂ ਦੀ ਧੀ ਨਹੀਂ ਹੈ, ਉਸ ਨਾਲ ਮੇਰਾ ਰਾਜਨੀਤਕ ਹੀ ਨਹੀਂ ਬਲਕਿ ਪਿਓ-ਧੀ ਦਾ ਰਿਸ਼ਤਾ ਵੀ ਖਤਮ ਹੋ ਗਿਆ ਹੈ।

ਰਾਮੂਵਾਲੀਆ ਨੇ ਕਿਹਾ ਕਿ ਓਹਨਾ ਨੂੰ ਇਸ ਬਾਰੇ ਕੋਈ ਇਲਮ ਨਹੀਂ ਸੀ ਕਿ ਓਹਨਾ ਦੀ ਧੀ BJP ਵਿੱਚ ਸ਼ਾਮਲ ਹੋਣ ਜਾ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਓਹਨਾ ਦੀ ਧੀ ਸਿਆਸਤ ਦੀ ਸਾਜਿਸ਼ ਦਾ ਸ਼ਿਕਾਰ ਹੋਈ ਹੈ। ਅਮਨਜੋਤ ਨੇ ਮੇਰੀ ਕੁਲ ਅਤੇ ਪੱਗ ਨੂੰ ਢੰਗ ਲਗਾਇਆ ਹੈ। ਜ਼ਿਕਰਯੋਗ ਹੈ ਕਿ ਅਮਨਜੋਤ ਕੌਰ ਨੇ ਸੈਂਕੜੇ ਅਕਾਲੀ ਆਗੂਆਂ ਨਾਲ ਮਿਲਕੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਹੈ। ਰਾਮੂਵਾਲੀਆ ਨੇ ਕਿਹਾ ਓਹਨਾ ਦਾ ਆਪਣੀ ਧੀ ਨਾਲ ਰਿਸ਼ਤਾ ਬਸ ਕਾਗਜ਼ਾਂ ਤੱਕ ਹੀ ਰਹਿ ਗਿਆ ਹੈ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ
