ਪੰਜਾਬ ਵਿਧਾਨ ਸਭਾ ਚੋਣਾਂ 2022 ਬਿਲਕੁਲ ਸਿਰ ਉੱਤੇ ਹਨ ਅਤੇ ਪੰਜਾਬ ਵਿੱਚ ਵਾਰਦਾਤਾਂ ਵੀ ਤੇਜ਼ ਹੋਣ ਲੱਗ ਪਈਆਂ ਹਨ ਅਤੇ ਬੈਂਕ ਵੀ ਲੁਟੇਰਿਆਂ ਦੇ ਨਿਸ਼ਾਨੇ ‘ਤੇ ਆ ਚਚੁੱਕੇ ਹਨ। ਬਟਾਲਾ ਦੇ ਪਿੰਡ ਬਹਾਦੁਰਹੁਸੈਨ ਵਿੱਚ ਪੰਜਾਬ ਐਂਡ ਸਿੰਧ ਬੈਂਕ ਵਿੱਚ ਆਈ 20 ਕਾਰ ਰਾਹੀਂ ਪਹੁੰਚੇ 4 ਲੁਟੇਰਿਆਂ ਨੇ ਤਕਰੀਬਨ 3.5 ਲੱਖ ਰੁਪਏ ਲੁੱਟ ਕੇ ਲੈ ਗਏ ਹਨ। ਇਸੇ ਦੇ ਨਾਲ ਹੀ ਲੁਟੇਰੇ ਜਾਂਦੇ ਹੋਏ ਬੈਂਕ ਦੇ ਗੰਨਮੈਨ ਦੀ ਬੰਦੂਕ ਅਤੇ ਕੁਝ ਰੌਂਦ ਵੀ ਨਾਲ ਲੈ ਗਏ ਹਨ।
ਕਿਸੇ ਵੇਲੇ ਵੀ ਵੱਡੀ ਵਾਰਦਾਤ ਪੰਜਾਬ ਵਿੱਚ ਹੋ ਸਕਦੀ ਹੈ ਇਸ ਲਈ ਪੰਜਾਬ ਪੁਲਿਸ ਨੂੰ ਇਸ ਮਸਲੇ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਓਥੇ ਹੀ ਸਵਾਲ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਵੀ ਬਣਦਾ ਹੈ ਕਿ ਚੋਣਾਂ ਨਜ਼ਦੀਕ ਆਉਂਦਿਆਂ ਹੀ ਵਿਗੜ ਰਹੀ ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਉਹ ਕੀ ਸਖ਼ਤ ਕਦਮ ਚੁੱਕ ਰਹੇ ਹਨ।
https://www.facebook.com/thekhabarsaar/