ਨਵਾਂਸ਼ਹਿਰ, 4 ਫਰਵਰੀ 2022 – ਨਵਾਂਸ਼ਹਿਰ ਵਿਧਾਨ ਸਭਾ ਦੀ ਬਸਪਾ ਟਿਕਟ ‘ਤੇ ਨਾਮਜ਼ਦਗੀ ਭਰਨ ਵਾਲੇ ਬਰਜਿੰਦਰ ਸਿੰਘ ਹੂਸੈਨ ਪੁਰ ਨੂੰ ਪੁਲਿਸ ਨੇ ਅਧੀ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਉਨ੍ਹਾਂ ‘ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਇਹ ਸਾਰਾ ਮਾਮਲਾ ਬਸਪਾ ਦੀ ਟਿਕਟ ਦਾ ਹੈ, ਜਿੱਥੇ ਇੱਕ ਪਾਰਟੀ ਵੱਲੋਂ ਦੋ ਉਮੀਦਵਾਰਾਂ ਨੇ ਕਾਗਜ਼ ਭਰ ਦਿੱਤੇ ਸਨ। ਜਿਸ ਤੋਂ ਬਾਅਦ ਦੇਰ ਰਾਤ ਨਵਾਂਸ਼ਹਿਰ ਪੁਲਿਸ ਵਲੋਂ ਬਸਪਾ ਦੂਸਰੇ ਟਿਕਟ ਦੇ ਦਾਅਵੇਦਾਰ ਬਰਜਿੰਦਰ ਸਿੰਘ ਹੁਸੈਨਪੁਰੀ ਨੂੰ ਗ੍ਰਿਫਤਾਰ ਕਰਕੇ ਥਾਣਾ ਸਿਟੀ ਨਵਾਂਸ਼ਹਿਰ ਲਿਆਂਦਾ।
ਮਿਲੀ ਜਾਣਕਾਰੀ ਅਨੁਸਾਰ ਇਸ ਫਰਜ਼ੀ ਟਿਕਟ ਮਾਮਲੇ ਸਬੰਧੀ ਅਫਸਰਾਂ ਵਲੋਂ ਜਾਂਚ ਸ਼ੁਰੂ ਕੀਤੀ ਗਈ ਸੀ, ਫਰਜ਼ੀ ਕਾਗਜਾਂ ਦੀ ਜਾਚ ਗ਼ਲਤ ਪਾਏ ਜਾਣ ਉਪਰੰਤ ਬਰਜਿੰਦਰ ਸਿੰਘ ਨੂੰ ਦੇਰ ਰਾਤ ਉਹਨਾਂ ਨੂੰ ਰਾਹੋ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਵੱਖ ਵੱਖ ਧਾਰਾਵਾ 420,465, 467, 468 ਤਹਿਤ ਮਾਮਲਾ ਦਰਜ ਕੀਤਾ ਗਿਆ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਰਿਟਰਨਿੰਗ ਅਧਿਕਾਰੀ ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਬਸਪਾ ਸੁਪ੍ਰੀਮੋ ਮਾਇਆਵਤੀ ਨੇ ਦੋ ਵਾਰ ਰਿਟਰਨਿੰਗ ਅਧਿਕਾਰੀ ਨਵਾਂਸ਼ਹਿਰ ਨੂੰ ਮੇਲ ਅਤੇ ਵੀਡੀਓ ਕਾਨਫਰਸਿੰਗ ਦੇ ਬਾਅਦ ਹੀ ਨਛੱਤਰ ਪਾਲ ਨੂੰ ਬਸਪਾ ਦਾ ਉਮੀਦਵਾਰ ਘੋਸ਼ਿਤ ਕੀਤਾ ਹੈ।
ਬਸਪਾ ਪ੍ਰਦੇਸ਼ ਦੇ ਪ੍ਰਧਾਨ ਜਸਵੀਰ ਗੜੀ ਨੇ ਦੱਸਿਆ ਕਿ ਨਛੱਤਰ ਪਾਲ ਹੀ ਉਨ੍ਹਾਂ ਦੀ ਪਾਰਟੀ ਤੋਂ ਉਮੀਦਵਾਰ ਹਨ ਅਤੇ ਬਰਜਿੰਦਰ ਸਿੰਘ ਦਾ ਨਾਮਾਂਕਨ ਪੱਤਰ ਤਕਨੀਕੀ ਕਾਰਨਾਂ ਕਰਕੇ ਰੱਦ ਕੀਤਾ ਗਿਆ ਹੈ।