ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਸ਼ਬਦੀ ਜੰਗ ਤੇਜ਼ ਹੁੰਦੀ ਜਾ ਰਹੀ, ਇੱਕ ਦੂਜੇ ਨੂੰ ਸਿਧੇ ਚੈਲੰਜ ਕੀਤੇ ਜਾ ਰਹੇ ਹਨ, ਵਾਰ ਪਲਟਵਾਰ ਹੋ ਰਹੇ ਹਨ। ਆਮ ਆਦਮੀ ਪਾਰਟੀ ਨੇ ਸਰਵੇ ਕਰਕੇ ਕਿਹਾ ਸੀ ਕਿ ਚਰਨਜੀਤ ਸਿੰਘ ਚੰਨੀ ਆਪਣੀ ਹੀ ਹਲਕੇ ਚਮਕੌਰ ਸਾਹਿਬ ਤੋਂ ਹਾਰ ਰਹੇ ਹਨ ਤਾਂ ਚੰਨੀ ਨੇ ਕਿਹਾ ਸੀ ਕਿ ਜੇ ਐਨਾ ਹੀ ਯਕੀਨ ਹੈ ਆਮ ਆਦਮੀ ਅਪਰਟੀ ਨੂੰ ਤਾਂ ਫ਼ਿਰ ਅਰਵਿੰਦ ਕੇਜਰੀਵਾਲ ਖੁਦ ਇਥੇ ਆਕੇ ਚੋਣ ਲੜ ਲੈਣ ਮੇਰੇ ਖਿਲਾਫ਼।
ਕੇਜਰੀਵਾਲ ਵੈਸੇ ਵੀ ਪੰਜਾਬ ਦਾਮੁਖ ਮੰਤਰੀ ਬਣਨਾ ਚਾਹੁੰਦੇ ਹਨ, ਚਰਨਜੀਤ ਚੰਨੀ ਨੇ ਤੰਜ ਕੱਸਿਆ। ਇਸ ਤੋਂ ਬਾਅਦ ਭਗਵੰਤ ਮਾਨ ਨੇ ਚੰਨੀ ਨੂੰ ਜਵਾਬ ਦਿੰਦਿਆਂ ਕਿਹਾ ਕਿ ਚਮਕੌਰ ਸਾਹਿਬ ਇੱਕ ਰਿਜ਼ਰਵ ਏਰੀਆ ਹੈ, ਜਨਰਲ ਵਰਗ ਦੇ ਲੋਕ ਓਥੋਂ ਚੋਣ ਨਹੀਂ ਲੜ ਸਕਦੇ ਅਤੇ ਜੇਕਰ ਉਹ ਐਨੇ ਹੀ ਉਤਾਵਲੇ ਨੇ ਤਾਂ ਫ਼ਿਰ ਮੇਰੇ ਖਿਲਾਫ਼ ਧੂਰੀ ਤੋਂ ਆਕੇ ਚੋਣ ਲੜ ਲੈਣ।
https://www.facebook.com/thekhabarsaar/