ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਭਾਰਤ ਬੰਦ ਦੀ ਕਾਲ ਨੂੰ ਦੇਸ਼ ਭਰ ਵਿੱਚੋਂ ਸਮਰਥਨ ਮਿਲਿਆ। ਪੰਜਾਬ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਬੰਦ ਦਾ ਅਸਰ ਰਿਹਾ ਅਤੇ ਇਸੇ=ਵੀਰਾਂ ਵੀ ਸਾਹਮਣੇ ਆਈਆਂ। ਰਾਕੇਸ਼ ਤਿਕੈਟ ਨੇ ਕਿਹਾ, “ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਿਹਾ, ਲੋਕਾਂ ਵੱਲੋਂ ਸਾਥ ਮਿਲਿਆ। ਜੇ ਲੋਕਾਂ ਨੂੰ ਤਕਲੀਫ਼ ਹੋਈ ਤਾਂ ਇੱਕ ਦਿਨ ਉਹ ਕਿਸਾਨਾਂ ਲਈ ਐਨਾਕੁ ਬਰਦਾਸ਼ਤ ਕਰ ਲੈਣ ਕਿਉਂਕਿ ਕਿਸਾਨ ਇੱਕ ਸਾਲ ਤੋਂ ਅਜਿਹੀ ਤਕਲੀਫ਼ ਝੱਲ ਰਹੇ ਹਨ। ਧੁੱਪ, ਮੀਂਹ, ਹਨ੍ਹੇਰੀ ਅਤੇ ਹਰ ਤਰ੍ਹਾਂ ਦਾ ਮੌਸਮ ਕਿਸਾਨਾਂ ਵੱਲੋਂ ਝੱਲਿਆ ਜਾ ਰਿਹਾ ਹੈ ਅਤੇ ਲੋਕ ਇਕ ਦਿਨ ਮੁਸੀਬਤ ਕਿਸਾਨਾਂ ਲਈ ਝੱਲ ਸਕਦੇ ਹਨ।”
ਭਾਰਤ ਬੰਦ ਦੀ ਤਸਵੀਰ ਪੰਜਾਬ , ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਰਾਜਸਥਾਨ, ਚੰਡੀਗੜ੍ਹ, ਦਿੱਲੀ, ਮੱਧਪ੍ਰਦੇਸ਼, ਗੁਜਰਾਤ, ਮੁੰਬਈ, ਕਰਨਾਟਕ, ਬਿਹਾਰ, ਪੱਛਮੀ ਬੰਗਾਲ, ਕੇਰਲ, ਅਸਾਮ, ਬਕਸਰ, ਬੁਬਨੇਸ਼ਵਰ, ਤਾਮਿਲਨਾਡੂ, ਉਤਰ ਪ੍ਰਦੇਸ਼, ਉਤਰਾਖੰਡ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਯਾਨੀ ਕਿ ਪੂਰੇ ਦੇਸ਼ ਤੋਂ ਤਸਵੀਰਾਂ ਬੰਦ ਦੀਆਂ ਸਾਹਮਣੇ ਆਈਆਂ ਹਨ। ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਇੱਕ ਜੁੱਟ ਹੋਕੇ ਲੜਾਈ ਲੜ ਰਹੇ ਹਨ। ਕੇਂਦਰ ਸਰਕਾਰ ਆਪਣਾ ਢੀਠ ਰਵਈਆ ਦਿਖਾ ਰਹੀਆਂ ਹੈ ਅਤੇ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਜਿਸ ਕਾਰਨ ਇਹ ਲੜਾਈ ਲੰਬੀ ਹੁੰਦੀ ਜਾ ਰਹੀ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ